ਯੁਵਕ ਸੇਵਾਵਾਂ ਵਿਭਾਗ ਵਲੋਂ ਰੈੱਡ ਰਿਬਨ ਕਲੱਬਾਂ ਦੀ ਐਡਵੋਕੇਸੀ ਮੀਟਿੰਗ ਦਾ ਆਯੋਜਨ

ਚੰਡੀਗੜ੍ਹ ਪੰਜਾਬ

ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਈ ਗਈ ਐਡਵੋਕੇਸੀ ਮੀਟਿੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਸਤੰਬਰ ,ਬੋਲੇ ਪੰਜਾਬ ਬਿਊਰੋ :


ਡਾਇਰੈਕਟਰ ਯੁਵਕ ਸੇਵਾਵਾਂ, ਪੰਜਾਬ ਦੀ ਨਿਰਦੇਸ਼ਨਾ ਤਹਿਤ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਅੱਜ ਗਿਆਨ ਜਯੋਤੀ ਇੰਸੀਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਮੋਹਾਲੀ ਵਿਖੇ ਸ. ਮਨਤੇਜ ਸਿੰਘ ਚੀਮਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਹੇਠ 55 ਕਾਲਜਾਂ ਦੇ ਨੋਡਲ ਅਫਸਰਾਂ ਅਤੇ ‘ਪੀਅਰ ਐਜੂਕੇਟਡ’ ਵਿਦਿਆਰਥੀਆਂ ਦੀ ਐਡਵੋਕੇਸੀ ਮੀਟਿੰਗ ਕਰਵਾਈ ਗਈ।
ਸ. ਮਨਤੇਜ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਐਡਵੋਕੇਸੀ ਮੀਟਿੰਗ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆ ਦੇ ਪ੍ਰਭਾਵ ਤੋਂ ਦੂਰ ਰੱਖਣਾ, ਐੱਚ.ਆਈ.ਵੀ. ਤੋਂ ਨਿਯਾਤ ਦਿਵਾਉਣਾ, ਸਵੈ-ਇੱਛਾ ਨਾਲ ਖੂਨ ਦਾਨ ਮੁਹਿੰਮ ਨੂੰ ਪ੍ਰਫੁੱਲਿਤ ਕਰਨਾ ਅਤੇ ਟੀ.ਵੀ. ਮੁਕਤ ਭਾਰਤ ਅਭਿਆਨ ਵਿੱਚ ਨੌਜਵਾਨਾਂ ਵਲੋਂ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਹਰੇਕ ਕਾਲਜ ਦਾ ਰੈੱਡ ਰਿਬਨ ਕਲੱਬ ਪੂਰੇ ਸਾਲ ਵਿੱਚ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਇੰਟਰਨੈਸ਼ਨਲ ਦਿਵਸ ਜਿਵੇਂ ਨਸ਼ਾ ਵਿਰੋਧੀ ਦਿਵਸ, ਇੰਟਰਨੈਸ਼ਨਲ ਯੂਥ ਡੇਅ, ਵਲੰਟਰੀ ਬਲੱਡ ਡੋਨੇਸ਼ਨ ਡੇਅ, ਵਰਲਡ ਏਡਜ਼ ਡੇਅ, ਨੈਸ਼ਨਲ ਯੂਥ ਡੇਅ, ਨੈਸ਼ਨਲ ਟੀ.ਬੀ. ਡੇਅ ਆਦਿ ਸਬੰਧੀ ਕੈਲੰਡਰ ਵੀ ਜਾਰੀ ਕੀਤਾ ਗਿਆ।
ਇਸ ਮੌਕੇ ਸਮੂਹ ਕਾਲਜਾਂ ਨੂੰ ਰੈੱਡ ਰਿਬਨ ਕਲੱਬਾਂ ਦੇ ਪ੍ਰੋਗਰਾਮਾਂ ਲਈ ਮਾਇਕ ਵਿੱਤੀ ਸਹਾਇਤਾ ਵੀ ਜਾਰੀ ਕੀਤੀ ਗਈ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਅਨੀਤ ਵੇਦੀ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆ ਕਿਹਾ ਕਿ ਇਹੋ ਜਿਹੀ ਐਡਵੋਕੇਸੀ ਮੀਟਿੰਗ ਨੌਜਵਾਨਾਂ ਦੇ ਸਰਵਪੱਖੀ ਵਿਕਾਸ ਲਈ ਕਾਰਗਰ ਸਾਬਿਤ ਹੋਵੇਗੀ। ਰਿਸੋਰਸ ਪਰਸਨ ਦੇ ਤੌਰ ‘ਤੇ ਸ੍ਰੀਮਤੀ ਸੀਮਾ ਮਲਿਕ ਸ਼ਿਵਾਲਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਨੇ ਰੈੱਡ ਰਿਬਨ ਕਲੱਬ ਨੂੰ ਬਣਾਉਣ, ਹੋਂਦ, ਬਣਤਰ, ਸੰਚਾਲਨ ਕਰਨ ਅਤੇ ਐੱਚ.ਆਈ.ਵੀ. ਏਡਜ ਦੇ ਕਾਰਨ ਅਤੇ ਬਚਾਅ ਆਦਿ ਬਾਰੇ ਜਾਣਕਾਰੀ ਦਿੱਤੀ। ਸਮਰਜੀਤ ਸੰਧੂ ਮਾਰਕਟਿੰਗ ਹੈੱਡ, ਸ੍ਰੀਮਤੀ ਜਯੋਤੀ ਨੋਡਲ ਅਫਸਰ ਗਿਆਨ ਜਯੋਤੀ ਇੰਸੀਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ, ਮੋਹਾਲੀ ਨੇ ਸਮੁੱਚੇ ਪ੍ਰੋਗਰਾਮ ਵਿੱਚ ਵਡਮੁੱਲਾ ਸਹਿਯੋਗ ਦਿੱਤਾ। ਇਸ ਦੌਰਾਨ ਸ੍ਰੀਮਤੀ ਚਰਨਜੀਤ ਕੌਰ ਸਟੈਨੋ, ਵੱਖ-ਵੱਖ ਕਾਲਜਾਂ ਤੋਂ ਸ. ਮਨਿੰਦਰਪਾਲ ਸਿੰਘ ਗਿੱਲ, ਸ੍ਰੀ ਵੇਦ ਪ੍ਰਕਾਸ਼, ਸ੍ਰੀਮਤੀ ਮੁਨੀਸ਼ਾ ਮਹਾਜਨ, ਸ੍ਰੀ ਰਾਘਵ, ਸ. ਕੁਲਦੀਪ ਸਿੰਘ, ਸ੍ਰੀ ਅਭਿਸ਼ੇਕ ਪਵਲ, ਸ. ਜਗਰੂਪ ਸਿੰਘ, ਸ੍ਰੀਮਤੀ ਰਿਤੂ ਗੋਯਲ, ਸ੍ਰੀਮਤੀ ਲਖਵਿੰਦਰ ਕੌਰ, ਦਲਜੀਤ ਕੌਰ, ਡਾ. ਅਮਨਦੀਪ ਅਮਨ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਸੁਖਵਿੰਦਰ ਕੌਰ, ਸ. ਸੁਰੀਨਦਰ ਪਾਲ ਸਿੰਘ, ਸ੍ਰੀਮਤੀ ਪਰੀਆ ਬਜਾਜ, ਸ੍ਰੀ ਨੀਤੀਸ਼ ਕੁਮਾਰ, ਸ੍ਰੀਮਤੀ ਦਲਜੀਤ ਕੌਰ, ਸ੍ਰੀ ਰੋਹੀਤ ਸ਼ਰਮਾ ਅਤੇ ਸ. ਰਾਜਿੰਦਰ ਅਨਭੋਲ ਆਦਿ ਨੋਡਲ ਅਫਸਰਾਂ ਮੈਂਬਰਾਂ ਨੇ ਹਿੱਸਾ ਲਿਆ।

Leave a Reply

Your email address will not be published. Required fields are marked *