ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾਦਸੇ ਦੀ ਸ਼ਿਕਾਰ

ਚੰਡੀਗੜ੍ਹ ਪੰਜਾਬ

ਪੰਜਾਬ ਰੋਡਵੇਜ਼ ਦੀ ਬੱਸ ਹੋਈ ਹਾਦਸੇ ਦੀ ਸ਼ਿਕਾਰ


ਚੰਡੀਗੜ੍ਹ, 27 ਸਤੰਬਰ,ਬੋਲੇ ਪੰਜਾਬ ਬਿਊਰੋ :


ਪੰਜਾਬ ਰੋਡਵੇਜ਼ ਦੀ ਨੰਗਲ ਡੀਪੂ ਦੀ ਇੱਕ ਬੱਸ ਜੋ ਕਿ ਸ਼ਿਮਲਾ ਤੋਂ ਊਨਾ ਰੂਟ ’ਤੇ ਜਾ ਰਹੀ ਸੀ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਨੰਗਲ ਤੋਂ ਜਦੋਂ ਊਨਾ ਵੱਲ ਜਾ ਰਹੀ ਸੀ ਤਾਂ ਨੰਗਲ ਦੇ ਨਜ਼ਦੀਕ ਅਜੋਲੀ ਫਲਾਈਓਵਰ ਕੋਲ ਬੱਸ ਦਾ ਸੰਤੁਲਨ ਵਿਗੜ ਗਿਆ। ਜਿਸ ਨਾਲ ਬੱਸ ਇਕਦਮ ਹੀ ਚੱਲਦੀ ਹੋਈ ਘੁੰਮ ਗਈ।  ਜਿਸ ਦੇ ਕਾਰਨ ਬੱਸ ਫਲਾਈਓਵਰ ਦੀ ਬਣੀ ਰੇਲਿੰਗ ਨਾਲ ਟਕਰਾ ਗਈ। 
ਇਥੇ ਇਹ ਦੱਸਣਾ ਬਣਦਾ ਹੈ ਕਿ ਫਲਾਈਓਵਰ ਦੀ ਰੇਲਿੰਗ ਮਜ਼ਬੂਤ ਅਤੇ ਸੀਮੇਂਟ ਦੀ ਬਣੀ ਹੋਣ ਕਾਰਨ ਬੱਸ ਦਾ ਬਚਾਅ ਹੋ ਗਿਆ ਨਹੀਂ ਤਾਂ ਬੱਸ ਸਿੱਧੀ ਫਲਾਈਓਵਰ ਤੋਂ ਥੱਲੇ ਡਿੱਗਣੀ ਸੀ। ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮਾਮੂਲੀ ਸੱਟਾਂ ਲੱਗਣ ਕਾਰਨ ਸਵਾਰੀਆਂ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।