ਖੰਨਾ ‘ਚ ਵਪਾਰੀ ਨੇ ਪਤਨੀ ਨੂੰ ਗੋਲੀ ਮਾਰੀ

ਚੰਡੀਗੜ੍ਹ ਪੰਜਾਬ

ਖੰਨਾ ‘ਚ ਵਪਾਰੀ ਨੇ ਪਤਨੀ ਨੂੰ ਗੋਲੀ ਮਾਰੀ


ਖੰਨਾ, 27 ਸਤੰਬਰ,ਬੋਲੇ ਪੰਜਾਬ ਬਿਊਰੋ:


ਖੰਨਾ ਦੇ ਅਮਲੋਹ ਰੋਡ ਸਥਿਤ ਰਾਧਾ ਐਨਕਲੇਵ ਵਿੱਚ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਗੰਭੀਰ ਜ਼ਖਮੀ ਪਤਨੀ ਨੂੰ ਡੀ.ਐਮ.ਸੀ. ਲੁਧਿਆਣਾ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦੀ ਪਛਾਣ ਅੰਜਲੀ ਕੌਸ਼ਲ (53) ਵਜੋਂ ਹੋਈ ਹੈ। ਮੁਲਜ਼ਮ ਨੇ ਸ਼ਰਾਬ ਦੇ ਨਸ਼ੇ ਵਿੱਚ ਗੋਲੀ ਚਲਾ ਦਿੱਤੀ।
ਦੱਸਿਆ ਜਾਂਦਾ ਹੈ ਕਿ ਕਾਰੋਬਾਰ ਵਿੱਚ ਹੋਏ ਨੁਕਸਾਨ ਤੋਂ ਬਾਅਦ ਮੁਲਜ਼ਮ ਵਰਿੰਦਰ ਕੌਸ਼ਲ ਵਾਸੀ ਰਾਧਾ ਐਨਕਲੇਵ ਖੰਨਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਘਰ ਵਿੱਚ ਲੜਾਈ ਝਗੜਾ ਕਰਦਾ ਰਹਿੰਦਾ ਸੀ ਅਤੇ ਆਪਣੀ ਪਤਨੀ ਨੂੰ ਵੱਖ ਰਹਿਣ ਲਈ ਮਜਬੂਰ ਕਰਦਾ ਸੀ।
ਖੰਨਾ ਦੇ ਡੀ.ਐਸ.ਪੀ. ਅੰਮ੍ਰਿਤਪਾਲ ਸਿੰਘ ਭੱਟੀ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪੁੱਜ ਗਈਆਂ।ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲੀਸ ਟੀਮਾਂ ਬਣਾ ਕੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ। ਪੁਲੀਸ ਨੇ ਵਰਿੰਦਰ ਕੌਸ਼ਲ ਦੇ ਸਾਲੇ ਕ੍ਰਿਸ਼ਨ ਮੂਰਤੀ ਮੈਨਨ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।