ਅਮਰੀਕਾ ਦੇ ਇੱਕ ਮੰਦਰ ‘ਚ ਭੰਨਤੋੜ, ਨਫ਼ਰਤੀ ਨਾਅਰੇ ਲਿਖੇ
ਵਾਸਿੰਗਟਨ, 27 ਸਤੰਬਰ,ਬੋਲੇ ਪੰਜਾਬ ਬਿਊਰੋ :
ਅਮਰੀਕਾ ‘ਚ ਹਿੰਦੂ ਮੰਦਰਾਂ ‘ਤੇ ਹਮਲੇ ਵਧੇ ਹਨ।ਨਿਊਯਾਰਕ ਦੀ ਘਟਨਾ ਨੂੰ 10 ਦਿਨ ਵੀ ਨਹੀਂ ਹੋਏ ਸਨ ਕਿ ਬੀਤੀ ਰਾਤ ਕੈਲੀਫੋਰਨੀਆ ਦੇ ਸੈਕਰਾਮੈਂਟੋ ਸਥਿਤ ਬੀਏਪੀਐਸ ਸਵਾਮੀਨਾਰਾਇਣ ਮੰਦਰ ਵਿੱਚ ਭੰਨਤੋੜ ਦੀ ਖ਼ਬਰ ਸਾਹਮਣੇ ਆਈ ਹੈ।
ਮੰਦਰ ਦੇ ਬਾਹਰ ਬੋਰਡ ‘ਤੇ ਹਿੰਦੂਆਂ ਵਿਰੋਧੀ ਟਿੱਪਣੀਆਂ ਲਿਖੀਆਂ ਗਈਆਂ ਹਨ। ਮੰਦਰ ਦੀਆਂ ਕੰਧਾਂ ‘ਤੇ ਹਿੰਦੂਓ ਵਾਪਸ ਜਾਓ ਦੇ ਨਾਅਰੇ ਲਿਖੇ ਹਨ। ਭਾਰਤੀ ਕੌਂਸਲੇਟ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਬੀਏਪੀਐਸ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ, ‘ਨਿਊਯਾਰਕ ਵਿੱਚ ਬੀਏਪੀਐਸ ਮੰਦਰ ਦੀ ਬੇਅਦਬੀ ਦੇ 10 ਦਿਨਾਂ ਤੋਂ ਵੀ ਘੱਟ ਸਮੇਂ ਬਾਅਦ, ਸੈਕਰਾਮੈਂਟੋ, ਕੈਲੀਫੋਰਨੀਆ ਵਿੱਚ ਸਾਡੇ ਮੰਦਰ ਦੀ ਬੀਤੀ ਰਾਤ ਹਿੰਦੂ-ਵਿਰੋਧੀ ਨਫ਼ਰਤ ਨਾਲ ਬੇਅਦਬੀ ਕੀਤੀ ਗਈ ਸੀ।
ਦੀਵਾਰਾਂ ਉੱਤੇ ਨਾਅਰੇ ਲਿਖੇ ਗਏ ਹਨ। ਅਸੀਂ ਇਸ ਤੋਂ ਬਹੁਤ ਦੁਖੀ ਹਾਂ। ਸੈਨੇਟਰ ਅਮੀ ਬੇਰਾ, ਸੈਕਰਾਮੈਂਟੋ ਕਾਉਂਟੀ ਦੀ ਨੁਮਾਇੰਦਗੀ ਕਰਦੇ ਹੋਏ, ਨੇ ਮੰਦਰ ਵਿੱਚ ਵਾਪਰੀ ਘਟਨਾ ਦੀ ਨਿੰਦਾ ਕੀਤੀ ਅਤੇ ਲੋਕਾਂ ਨੂੰ ਅਸਹਿਣਸ਼ੀਲਤਾ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੱਤਾ।