ਤਰਨਤਾਰਨ : ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਂਚ ਜਾਰੀ

ਚੰਡੀਗੜ੍ਹ ਪੰਜਾਬ

ਤਰਨਤਾਰਨ : ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਜਾਂਚ ਜਾਰੀ

ਤਰਨਤਾਰਨ, 26 ਸਤੰਬਰ, ਬੋਲੇ ਪੰਜਾਬ ਬਿਊਰੋ :


ਤਰਨਤਾਰਨ ਦੇ ਟਾਂਕ ਕਛੱਤਰੀ ਮੁਹੱਲੇ ‘ਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।ਮ੍ਰਿਤਕ ਨੌਜਵਾਨ ਦੀ ਪਛਾਣ ਵਿਨੈ ਕੁਮਾਰ ਉਰਫ ਵਿੰਨੀ ਵਜੋਂ ਹੋਈ ਹੈ। ਸਿਵਲ ਹਸਪਤਾਲ ‘ਚ ਤਾਇਨਾਤ ਕਰਮਚਾਰੀ ਰਮੇਸ਼ ਕੁਮਾਰ ਟੀਟੂ ਦਾ 25 ਸਾਲਾ ਪੁੱਤਰ ਵਿਨੈ ਕੁਮਾਰ ਉਰਫ਼ ਵਿੰਨੀ ਮੁਹੱਲੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਬੀਤੀ ਦੇਰ ਰਾਤ ਵਿੰਨੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਨੂੰ ਨਿਕਲਿਆ ਹੀ ਸੀ ਕਿ ਕੁਝ ਲੋਕ ਬਾਈਕ ‘ਤੇ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਨੇ ਆਉਂਦੇ ਹੀ ਵਿੰਨੀ ‘ਤੇ ਪਿਸਤੌਲ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਗੋਲੀ ਛਾਤੀ ਦੇ ਵਿੱਚੋਂ ਲੰਘ ਗਈ , ਜਦੋਂ ਕਿ ਦੂਜੀ ਗੋਲੀ ਮੱਥੇ ਦੇ ਕੋਲ ਦੀ ਲੰਘ ਗਈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।