ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਲੋ ਅਧਿਆਪਕਾਂ ਦੇ ਮਸਲਿਆਂ ਨੂੰ ਲੈ ਕੇ ਕੀਤੀ ਸੰਘਰਸ਼ ਦੀ ਸ਼ੁਰੂਆਤ

ਚੰਡੀਗੜ੍ਹ ਪੰਜਾਬ

ਸਿੱਖਿਆ ਵਿਭਾਗ ਦੀ ਅਧਿਆਪਕਾਂ ਪ੍ਰਤੀ ਬਦਨੀਅਤ ਖਿਲਾਫ਼ ਸੰਘਰਸ਼ ਦਾ ਐਲਾਨ :- ਡੀ ਟੀ ਐਫ


ਰੂਪਨਗਰ,26 ਸਤੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)


ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ਤਹਿਤ, ਸਮੂਹ ਪੰਜਾਬ ਦੇ ਜਿਲ੍ਹਾ ਸਿੱਖਿਆ ਅਫਸਰਾਂ ਰਾਹੀ ਸਿੱਖਿਆ ਮੰਤਰੀ ਪੰਜਾਬ ਵੱਲ ਅਧਿਆਪਕਾਂ ਦੇ ਮਸਲਿਆਂ ਸਬੰਧੀ, ਵਿਰੋਧ ਪੱਤਰ ਭੇਜੇ ਗਏ ਹਨ। ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਹੈ ਕਿ ਪੰਜਾਬ ਦੇ ਸਮੂਹ ਅਧਿਆਪਕ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਕਾਰਨ ਬਹੁਤ ਪ੍ਰੇਸ਼ਾਨ ਹੈ। ਬਾਰ ਬਾਰ ਸਿੱਖਿਆ ਵਿਭਾਗ ਨਾਲ ਮੀਟਿੰਗਾਂ ਕਰਨ ਤੋ ਬਾਅਦ ਵੀ ਅਧਿਆਪਕਾਂ ਦੇ ਮਸਲੇ ਹੱਲ ਨਹੀ ਹੋ ਰਹੇ। ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਨਰਲ ਸਕੱਤਰ ਰਮੇਸ਼ ਲਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਸਟਰ ਕਾਡਰ ਤੋ ਲੈਕਚਰਾਰਾ ਦੀਆਂ ਤਰੱਕੀਆਂ ਦੌਰਾਨ ਲੈਕਚਰਾਰਾ ਨੂੰ ਸਕੂਲਾਂ ਵਿੱਚ ਖਾਲੀ ਸਟੇਸ਼ਨ ਹੌਣ ਦੇ ਬਾਵਜੂਦ ਵੀ ਸਟੇਸ਼ਨ ਸ਼ੋਅ ਨਹੀ ਕੀਤੇ ਗਏ ਅਤੇ ਜਿਹੜੇ ਸਟੇਸ਼ਨ ਸ਼ੋਅ ਕੀਤੇ ਗਏ ਉਹ ਅਧਿਆਪਕਾਂ ਦੀ ਰਿਹਾਇਸ਼ ਤੋ 150 ਤੋ 200 ਕਿਲੋਮੀਟਰ ਦੂਰ ਦੇ ਸ਼ਟੇਸ਼ਨ ਦਿਖਾਏ ਜਾ ਰਹੇ ਹਨ। ਜਿਸ ਕਾਰਨ ਅਧਿਆਪਕਾ ਨੂੰ ਮਜਬੂਰਨ ਤਰੱਕੀਆਂ ਛੱਡਣੀਆ ਪੈ ਰਹੀਆਂ ਹਨ। ਇਸੇ ਤਰ੍ਹਾਂ ਈ ਟੀ ਟੀ ਅਤੇ ਮਾਸਟਰਕਾਡਰ ਅਧਿਆਪਕਾਂ ਵਲੋ ਵਿਸ਼ੇਸ਼ ਤੌਰ ਤੇ 6635 ਭਰਤੀ ਵਾਲੇ ਅਧਿਆਪਕਾਂ ਨੂੰ ਬਦਲੀ ਦੌਰਾਨ ਵੀ ਸਾਰੇ ਖਾਲੀ ਸਟੇਸ਼ਨ ਸ਼ੋਅ ਨਹੀ ਕੀਤੇ ਗਏ। ਡਾਟਾ ਮਿਸਮੈਚ ਦੇ ਨਾਮ ਤੇ ਅਧਿਆਪਕਾਂ ਕੋਲੋਂ ਬਦਲੀ ਕਰਵਾਉਣ ਦਾ ਮੌਕਾ ਵੀ ਖੋਹ ਲਿਆ ਗਿਆ ਹੈ। ਡੀ ਟੀ ਐਫ ਪੰਜਾਬ ਵਲੋ ਇਹ ਮੰਗ ਕੀਤੀ ਗਈ ਹੈ ਕਿ ਸਾਰੇ ਅਧਿਆਪਕਾਂ ਅਤੇ ਨਾਨ ਟੀਚਿੰਗ ਮੁਲਾਜ਼ਮਾਂ ਨੂੰ ਪਾਰਦਰਸ਼ੀ ਢੰਗ ਨਾਲ ਬਦਲੀ ਦਾ ਮੌਕਾ ਦਿੱਤਾ ਜਾਵੇ ਅਤੇ ਸਾਰੇ ਅਧਿਆਪਕਾਂ ਦੇ ਮਸਲਿਆਂ ਪ੍ਰਤੀ ਸਰਕਾਰ ਗੰਭੀਰਤਾ ਦਿਖਾਵੇ। ਅਜਿਹਾ ਨਾ ਹੌਣ ਦੀ ਸੂਰਤ ਵਿੱਚ ਡੀ ਟੀ ਐਫ ਪੰਜਾਬ ਵਲੋ ਸਰਕਾਰ ਖਿਲਾਫ਼ ਤਿੱਖੇ ਐਕਸ਼ਨ ਕੀਤੇ ਜਾਣਗੇ। ਇਸ ਮੌਕੇ ਈ ਟੀ ਟੀ 6635 ਦੇ ਜਿਲ੍ਹਾ ਆਗੂ ਦਾਨਿਸ਼ ਭੱਟੀ, ਗੁਰਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।