ਮੁਲਾਜ਼ਮ ਹੁੰਦੇ ਨੇ ਵਿਭਾਗ ਦੀ ਰੀੜ ਦੀ ਹੱਡੀ ਰੇਂਜ ਅਫਸਰ
ਖਮਾਣੋਂ ,26, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਡੈਮੋਕ੍ਰੇਟਿਕ ਜੰਗਲਾਤ ਮੁਲਾਜਮ ਯੂਨੀਅਨ ਸਮਰਾਲਾ ਖਮਾਣੋ ਦੀ ਮੀਟਿੰਗ ਵਣ ਰੇੰਜ ਅਫਸਰ ਸਮਰਾਲਾ ਸ਼ਮਿੰਦਰ ਸਿੰਘ ਨਾਲ ਰੇਜ਼ ਦਫਤਰ ਵਿਖੇ ਹੋਈ।
ਮੀਟਿੰਗ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜੀਤ ਕੌਰ ਸਮਰਾਲਾ ਨੇ ਦੱਸਿਆ ਕਿ ਆਗੂਆਂ ਤੇ ਵਰਕਰਾਂ ਵੱਲੋਂ ਨਵੇਂ ਆਏ ਰੇਂਜ ਅਫਸਰ ਦਾ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਦਰਸ਼ਨ ਲਾਲ, ਹਰਜੀਤ ਕੌਰ , ਤਾਰਾ ਸਿੰਘ, ਹਰਜੀਤ ਸਿੰਘ ਰੇੰਜ ਪ੍ਧਾਨ ਅਤੇ ਹੋਰ ਆਗੂਆਂ ਵੱਲੋਂ ਅਹਿਮ ਅਤੇ ਹੱਕੀ ਮੰਗਾਂ ਸਬੰਧੀ ਜਾਣਕਾਰੀ ਦਿੱਤੀ ਗਈ। ਵਣ ਰੇੰਜ ਅਫਸਰ ਸਮਰਾਲਾ ਵਲੋ ਆਪਣੇ ਪੱਧਰ ਤੇ ਹੱਲ ਹੋਣ ਵਾਲੀਆਂ ਮੰਗਾਂ ਨੂੰ ਮੋਕੇ ਤੇ ਹੀ ਹੱਲ ਕੀਤਾ ਗਿਆ ।ਜਿਵੇਂ ਕਿ ਕੰਮ ਕਰਦੇ ਵਰਕਰਾਂ ਨੂੰ ਮੈਡੀਕਲ ਕਿੱਟ ਮੁਹੱਈਆ ਕਰਵਾਉਣ ਸੰਬਧੀ, ਔਜਾਰ ਦੇਣ ਸਬੰਧੀ ਅਤੇ ਵਰਕਰਾਂ ਨੂੰ ਹਰ ਮਹੀਨੇ ਦੀ10 ਤਾਰੀਖ ਤੱਕ ਤਨਖ਼ਾਹ ਦੇਣ ਆਦਿ ਦਾ ਭਰੋਸਾ ਦਿਵਾਇਆ ਗਿਆ। ਕੁੱਝ ਮੰਗਾਂ ਉਹਨਾਂ ਵਲੋਂ ਡਵੀਜਨ ਪੱਧਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਮੀਟਿੰਗ ਵਿੱਚ ਸ਼੍ਰੀ ਸੁਨੀਲ ਕੰਬੋਜ ਵਣ ਗਾਰਡ, ਜਸਪ੍ਰੀਤ ਸਿੰਘ ਵਣ ਗਾਰਡ ਆਦਿ ਸ਼ਾਮਲ ਸਨ ਅਤੇ ਹਰਦੀਪ ਸਿੰਘ ਜਨਰਲ ਸਕੱਤਰ ਜਗਵੀਰ ਸਿੰਘ ਦਵਿੰਦਰ ਸਿੰਘ ਲਖਵੀਰ ਸਿੰਘ ਬਲਜੀਤ ਸਿੰਘ ਬਲਕਾਰ ਰਾਮ ਆਦਿ ਸ਼ਾਮਲ ਸਨ