ਤਪਾ ਵਿਖੇ ਫਲਾਂ ਦੇ ਪੈਸੇ ਮੰਗਣ ‘ਤੇ ਨੌਜਵਾਨ ਦਾ ਕਤਲ

ਚੰਡੀਗੜ੍ਹ ਪੰਜਾਬ

ਤਪਾ ਵਿਖੇ ਫਲਾਂ ਦੇ ਪੈਸੇ ਮੰਗਣ ‘ਤੇ ਨੌਜਵਾਨ ਦਾ ਕਤਲ


ਬਰਨਾਲਾ, 25 ਸਤੰਬਰ,ਬੋਲੇ ਪੰਜਾਬ ਬਿਊਰੋ :


ਤਪਾ ਵਿੱਚ ਇੱਕ ਨੌਜਵਾਨ ਦਾ ਕੁਝ ਵਿਅਕਤੀਆਂ ਨੇ ਕੁੱਟਮਾਰ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ, ਜਿਸ ਦੇ ਚਲਦਿਆਂ ਨੌਜਵਾਨ ਦੀ ਅੱਜ ਸਵੇਰੇ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਸਿੰਘ ਜੋ ਕਿ ਫਰੂਟ ਦੀ ਰੇੜੀ ਲਾਉਂਦਾ ਸੀ ਬੀਤੀ ਸ਼ਾਮ ਉਸ ਕੋਲ ਕੁਝ ਨੌਜਵਾਨ ਆਏ ਜਿੰਨਾਂ ਨੇ ਅਮਨਦੀਪ ਸਿੰਘ ਤੋਂ ਫਰੂਟ ਲੈ ਲਏ। ਜਦੋਂ ਅਮਨਦੀਪ ਸਿੰਘ ਨੇ ਫਰੂਟ ਦੇ ਪੈਸੇ ਮੰਗੇ ਤਾਂ ਪੈਸਿਆਂ ਨੂੰ ਲੈ ਕੇ ਉਹ ਅਮਨਦੀਪ ਸਿੰਘ ਨਾਲ ਤਕਰਾਰਬਾਜ਼ੀ ਕਰਨ ਲੱਗ ਪਏ। ਉਨ੍ਹਾਂ ਨੇ ਦੱਸਿਆ ਹੈ ਕਿ ਅਮਨਦੀਪ ਸਿੰਘ ‘ਤੇ ਤੇਜ਼ਧਾਰ  ਹਥਿਆਰਾਂ ਨਾਲ ਵਾਰ ਕੀਤੇ।
ਪਰਿਵਾਰ ਦਾ ਕਹਿਣਾ ਹੈ ਕਿ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਤਪਾ ਤੋਂ ਬਰਨਾਲਾ ਰੈਫਰ ਕਰ ਦਿੱਤਾ ਗਿਆ ਜਿਸ ਦੇ ਚਲਦਿਆਂ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਨੇ ਅਮਨਦੀਪ ਸਿੰਘ ਦੀ ਮੌਤ ਹੋਣ ‘ਤੇ ਉਸਦੇ ਕਾਤਲਾਂ ਨੂੰ ਫੜ ਕੇ ਉਹਨਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਧਰ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *