ਦੋਆਬਾ ਬਿਜ਼ਨਸ ਸਕੂਲ ਦੇ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਫਰੀ ਮੈਡੀਕਲ ਕੈਂਪ ਦਾ ਆਯੋਜਨ

ਚੰਡੀਗੜ੍ਹ ਪੰਜਾਬ

500 ਤੋਂ ਵੱਧ ਮਰੀਜ਼ਾਂ ਨੇ ਖੱਟਿਆ ਫਰੀ ਕੈਂਪ ਦਾ ਲਾਹਾ

ਮੋਹਾਲੀ 24 ਸਤੰਬਰ ,ਬੋਲੇ ਪੰਜਾਬ ਬਿਊਰੋ :

ਦੋਆਬਾ ਬਿਜ਼ਨਸ ਸਕੂਲ ਦੇ ਪੈਰਾਮੈਡੀਕਲ ਸਾਇੰਸਜ਼ ਵਿਭਾਗ ਵੱਲੋਂ ਅੱਜ ਇੱਕ ਸਫਲ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਕਾਲਜ ਅਤੇ ਆਸ-ਪਾਸ ਦੇ  ਪਿੰਡਾਂ ਦੇ ਲੋਕਾਂ ਨੂੰ ਜ਼ਰੂਰੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਇਸ ਕੈਂਪ ਤੋਂ ਕਾਲਜ ਦੇ ਵਿਦਿਆਰਥੀਆਂ ਸਟਾਫ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲਗਭਗ 500 ਲੋਕਾਂ ਨੇ ਲਾਹਾ ਖੱਟਿਆ । ਕੈਂਪ ਵਿੱਚ ਡਾਕਟਰ ਮੰਨਤ  (ਗਾਇਨੀਕੋਲੋਜਿਸਟ), ਸ਼੍ਰੀਮਤੀ ਅਮਨ (ਸਟਾਫ ਨਰਸ), ਅਤੇ ਸ਼੍ਰੀ ਯਾਸਿਰ (ਲੈਬ ਟੈਕਨਾਲੋਜਿਸਟ) ਸਮੇਤ ਪੇਸ਼ੇਵਰਾਂ ਦੀ ਇੱਕ ਸਮਰਪਿਤ ਟੀਮ ਦੇ ਨਾਲ, ਮੈਡੀਕਲ ਲੈਬ ਸਾਇੰਸਜ਼, ਰੇਡੀਓਲੋਜੀ, ਅਤੇ ਓਪਰੇਸ਼ਨ ਥੀਏਟਰ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ । ਕੈਂਪ ਦੌਰਾਨ ਵਿਆਪਕ ਲੈਬ ਜਾਂਚਾਂ ਅਤੇ ਸਲਾਹ-ਮਸ਼ਵਰੇ ਸਾਈਟ ‘ਤੇ ਪ੍ਰਦਾਨ ਕੀਤੇ ਗਏ । ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਡਾ. ਮੀਨੂੰ ਜੇਤਲੀ (ਪ੍ਰਿੰਸੀਪਲ, ਡੀ.ਬੀ.ਐਸ.) ਸ਼੍ਰੀਮਤੀ ਰੋਜ਼ੀ ਗੁੱਲ (ਐਚ.ਓ.ਡੀ., ਪੈਰਾਮੈਡੀਕਲ) ਅਤੇ ਪੈਰਾਮੈਡੀਕਲ ਦੇ ਸਾਰੇ ਸਟਾਫ਼ ਮੈਂਬਰਾਂ  ਵੱਲੋਂ ਸ਼ਾਨਦਾਰ ਭੂਮਿਕਾ ਦਾ ਕੀਤੀ ਗਈ ।

ਦੱਸਣਾ ਬਣਦਾ ਹੈ ਕਿ ਆਪਣੀ ਸਮਾਜਿਕ ਜਿੰਮੇਦਾਰੀ ਨੂੰ ਸਮਝਦੇ ਹੋਏ ਦੁਆਬਾ ਗਰੁੱਪ ਵੱਲੋਂ ਪਹਿਲਾਂ ਵੀ ਲਗਾਤਾਰ ਅਜਿਹੇ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ । ਇਸੇ ਲੜੀ ਤਹਿਤ ਗਰੁੱਪ ਵੱਲੋਂ ਇਸ ਕੈਂਪ ਦਾ ਵੀ ਅਯੋਜਨ ਕੀਤਾ ਗਿਆ ਸੀ । ਕੈਂਪ ਵਿੱਚ ਗਰੁੱਪ ਦੇ ਮੈਨੇਜਿੰਗ ਵਾਈਸ ਚੇਅਰਮੈਨ ਐੱਸ. ਐੱਸ ਸੰਘਾ ਵੱਲੋਂ ਖਾਸ ਤੌਰ ਤੇ ਹਾਜ਼ਰੀ ਭਰੀ ਗਈ ਅਤੇ ਉਹਨਾਂ ਵੱਲੋਂ ਕੈਂਪ ਵਿੱਚ ਹਾਜ਼ਰ , ਸਟਾਫ ਵਿਦਿਆਰਥੀਆਂ ਤੇ ਪਤਵੰਤੇ ਸੱਜਣਾਂ ਨਾਲ  ਸਮਾਜ ਭਲਾਈ ਮੁਹਿੰਮ ਸਬੰਧੀ  ਦੋਆਬਾ ਸਮੂਹ ਦੀ ਸ਼ਮੂਲੀਅਤ ਦਾ ਰੋਡਮੈਪ ਸਾਂਝਾ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡੀਨ ਵਿਦਿਆਰਥੀ ਭਲਾਈ ਸ੍ਰੀਮਤੀ ਮੋਨਿੰਦਰ ਪਾਲ ਕੌਰ, ਦੋਆਬਾ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ: ਸੰਦੀਪ ਸ਼ਰਮਾ, ਦੋਆਬਾ ਕਾਲਜ ਆਫ਼ ਫਾਰਮੇਸੀ ਦੇ ਪ੍ਰਿੰਸੀਪਲ ਡਾ. ਸੁਖਜਿੰਦਰ ਸਿੰਘ, ਪ੍ਰਿੰਸੀਪਲ ਦੋਆਬਾ ਕਾਲਜ ਆਫ਼ ਐਜੂਕੇਸ਼ਨ ਅਤੇ ਡਾਇਰੈਕਟਰ ਪਲੇਸਮੈਂਟ ਡਾ: ਹਰਪ੍ਰੀਤ ਰਾਏ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਕੈਂਪ ਦੇ ਅਖੀਰ ਵਿੱਚ ਧੰਨਵਾਦ ਦਾ ਮਤਾ ਪੇਸ਼ ਕਰਦੇ ਹੋਏ ਡਾਕਟਰ ਮੀਨੂ ਜੇਟਲੀ ਨੇ ਕਿਹਾ ਕਿ ਅੱਗੇ ਭਵਿੱਖ ਦੇ ਵਿੱਚ ਵੀ ਆਪਣੀ ਸਮਾਜਿਕ ਜਿੰਮੇਦਾਰੀ ਨੂੰ ਸਮਝਦੇ ਹੋਏ ਦੁਆਬਾ ਗਰੁੱਪ ਵੱਲੋਂ ਅਜਿਹੀਆਂ ਸੇਵਾਵਾਂ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ।

Leave a Reply

Your email address will not be published. Required fields are marked *