ਮੁੱਖ ਮੰਤਰੀ ਦੀਆਂ ਹਦਾਇਤਾਂ ਦੇ ਬਾਵਜੂਦ ਜਲ ਸਪਲਾਈ ਕਾਮੇ ਤਰਸੇ ਤਰੱਕੀਆਂ ਨੂੰ
ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਨੌਕਰੀਆਂ
ਚੰਡੀਗੜ੍ਹ 24 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ( ਹੈਡ ਆਫਿਸ ਚੰਡੀਗੜ੍ਹ) ਦੇ ਆਗੂਆਂ ਸੂਬਾ ਪ੍ਧਾਨ ਮੱਖਣ ਸਿੰਘ ਵਾਹਿਦਪੁਰੀ, ਜਨਰਲ ਸਕੱਤਰ ਅਨਿਲ ਕੁਮਾਰ ਬਰਨਾਲਾ ਗੁਰਵਿੰਦਰ ਸਿੰਘ ਖਮਾਣੋਂ, ਕਿਸ਼ੋਰ ਚੰਦ ਗਾਜ਼ ਨੇ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਵਿਭਾਗੀ ਮੁੱਖੀ ਵੱਲੋਂ ਵਾਰ ਵਾਰ ਮੀਟਿੰਗਾਂ ਵਿੱਚ ਮੰਗਾਂ ਮੰਨਣ ਦੇ ਬਾਵਜੂਦ ਵੀ ਮਸਲੇ ਹੱਲ ਨਹੀਂ ਕੀਤੇ ਗਏ ਮੁਲਾਜਮਾਂ ਦੀਆਂ ਮੁੱਖ ਮੰਗਾਂ ਮਿ੍ਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀਆਂ ਦੇਣਾ ਲੰਬੇ ਸਮੇਂ ਤੋਂ ਇਹਨਾਂ ਕੇਸਾਂ ਨੂੰ ਲਟਕਾਇਆ ਜਾ ਰਿਹਾ ਹੈ,ਜਦੋਂ ਕਿ ਬੜੇ ਦੁੱਖ ਦੀ ਗੱਲ ਹੈ ਕਿ ਮਹਿਕਮੇ ਵਿੱਚ ਕਰੀਬ 135 ਤੋਂ ਵੱਧ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ।, ਕੰਨਟੈਕਟ,ਆਊਟਸੋਰਸਿੰਗ, ਇੰਨਲਿਸਟਮਿੰਟ ਕਾਮੇ ਅਤੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ 15-15 ਸਾਲ ਕੰਮ ਕਰਦਿਆਂ ਹੋ ਗਏ ਮਹਿਕਮਾ ਕੋਈ ਪੋਲਿਸੀ ਨਹੀਂ ਬਣਾ ਰਿਹਾ ਇਹਨਾਂ ਨੂੰ ਮਹਿਕਮੇ ਵਿੱਚ ਲੈ ਕੇ ਰੈਗੂਲਰ ਕੀਤਾ ਜਾਵੇ,ਜਦੋਂ ਕਿ ਮਹਿਕਮੇ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਪਈਆਂ ਹਨ। ਮਹਿਕਮੇ ਵਿੱਚ 15℅ ਕੋਟੇ ਅਧੀਨ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਪਦ ਉੱਨਤ ਹੋਏ ਬਿਨਾਂਜਲ ਸਪਲਾਈ ਕਾਮੇ ਸੇਵਾ ਮੁਕਤ ਹੋ ਕੇ ਘਰਾਂ ਨੂੰ ਜਾ ਰਹੇ ਹਨ 21 ਦਸੰਬਰ 2023 ਨੂੰ ਮੁੱਖ ਸਕੱਤਰ ਵੱਲੋਂ ਵੀ ਸਾਰੇ ਵਿਭਾਗਾਂ ਦੇ ਮੁੱਖੀਆਂ ਨੂੰ ਪੱਤਰ ਲਿਖਿਆ ਸੀ ਕਿ ਮੁੱਖ ਮੰਤਰੀ ਜੀ ਦੇ ਆਦੇਸਾਂ ਅਨੁਸਾਰ ਦੋ ਮਹੀਨੇ ਅੰਦਰ ਸਾਰੀਆਂ ਰਹਿੰਦੀਆਂ ਤਰੱਕੀਆਂ ਕੀਤੀਆਂ ਜਾਣ । ਪਰ ਜਲ ਸਪਲਾਈ ਦੇ ਇਹਨਾਂ 15 % ਕੋਟੇ ਤਹਿਤ ਪ੍ਰਮੋਟ ਹੋਣ ਵਾਲੇ ਮੁਲਾਜ਼ਮਾਂ ਦੀ ਕਿਸਮਤ ਨਹੀਂ ਜਾਗੀ। ਸਰਕਾਰ ਵੱਲੋਂ ਦੁਬਾਰਾ ਪੱਤਰ ਜਾਰੀ ਕੀਤਾ ਗਿਆ ਕਿ ਜਿਹੜੀਆਂ ਤਰੱਕੀਆਂ ਰਹਿ ਗਈਆਂ ਹਨ ਉਹ ਇੱਕ ਮਹੀਨੇ ਦੇ ਵਿੱਚ ਵਿੱਚ ਹਰ ਹਾਲਤ ਕੀਤੀਆਂ ਜਾਣ ਅਤੇ ਇਸ ਪੱਤਰ ਦਾ ਸਮਾਂ ਵੀ 11 ਅਗਸਤ 2024 ਨੂੰ ਖਤਮ ਹੋ ਗਿਆ ਹੈ ਵਿਭਾਗ ਵਿੱਚ 42 ਦੇ ਕਰੀਬ ਪੋਸਟਾਂ 15% ਕੋਟੇ ਵਾਲੀਆਂ ਖਾਲੀ ਪਈਆਂ ਹਨ ਅਤੇ ਹੋਰ ਮੰੰਗ ਪੱਤਰ ਵਿੱਚ ਦਰਜ ਮੰਗਾਂ ਹੱਲ ਕਰਨ ਲਈ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਆਗੂਆਂ ਨੇ ਕਿਹਾ ਕਿ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਚ ਓ ਡੀ ਦਫਤਰ ਵੱਲੋਂ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਗਿਆ ਤਾਂ ਐਚ ਓ ਡੀ ਮੁਹਾਲੀ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ।