ਵੀ.ਕੇ ਸਿੰਘ ਪਠਾਨਕੋਟ ਪਹੁੰਚੇ, ਅਗਨੀਵੀਰ ਯੋਜਨਾ ‘ਚ ਸੋਧਾਂ ਦੀ ਲੋੜ ‘ਤੇ ਦਿੱਤਾ ਜ਼ੋਰ
ਪਠਾਨਕੋਟ, 23 ਸਤੰਬਰ,ਬੋਲੇ ਪੰਜਾਬ ਬਿਊਰੋ :
ਅਗਨੀਵੀਰ ਯੋਜਨਾ ‘ਚ ਕੁਝ ਸੋਧਾਂ ਦੀ ਲੋੜ ਹੈ ਅਤੇ ਇਸ ‘ਤੇ ਕੰਮ ਵੀ ਚੱਲ ਰਿਹਾ ਹੈ। ਪਹਿਲਾ ਬੈਚ ਨਿਕਲ ਚੁੱਕਾ ਹੈ ਤੇ ਦੂਜਾ ਬੈਚ ਹੁਣੇ ਆਇਆ ਹੈ। ਜਿਹੜੇ ਨੌਜਵਾਨ ਇਸ ਵਿੱਚ ਆਏ ਹਨ, ਉਨ੍ਹਾਂ ਨੇ ਚੰਗੀ ਸਿਖਲਾਈ ਲਈ ਹੈ ਅਤੇ ਉਹ ਜਿਸ ਵੀ ਯੂਨਿਟ ਵਿੱਚ ਗਏ ਹਨ, ਉਥੇ ਉਹ ਖੁਸ਼ ਹਨ। ਇਹ ਗੱਲ ਸਾਬਕਾ ਕੇਂਦਰੀ ਮੰਤਰੀ ਅਤੇ ਸਾਬਕਾ ਫੌਜ ਮੁਖੀ ਜਨਰਲ ਵੀ.ਕੇ ਸਿੰਘ ਨੇ ਪਠਾਨਕੋਟ ‘ਚ ਇਕ ਪ੍ਰੋਗਰਾਮ ‘ਚ ਕਹੀ।
ਅਗਨੀਵੀਰ ਯੋਜਨਾ ‘ਤੇ ਰਾਹੁਲ ਗਾਂਧੀ ਦੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਫੌਜ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਨੂੰ ਇਸ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਅਗਨੀਵੀਰ ਦੇ ਅਧੀਨ ਕਿਸੇ ਦਾ ਭਵਿੱਖ ਬਰਬਾਦ ਨਹੀਂ ਹੋਇਆ।