ਨਵਜੋਤ ਸਿੱਧੂ ਹੁਣ ਵੈੱਬ ਸੀਰੀਜ਼ ਵਿੱਚ ਆਉਣਗੇ ਨਜ਼ਰ

ਚੰਡੀਗੜ੍ਹ ਪੰਜਾਬ

ਨਵਜੋਤ ਸਿੱਧੂ ਹੁਣ ਵੈੱਬ ਸੀਰੀਜ਼ ਵਿੱਚ ਆਉਣਗੇ ਨਜ਼ਰ

ਚੰਡੀਗੜ੍ਹ, 23 ਸਤੰਬਰ, ਬੋਲੇ ਪੰਜਾਬ ਬਿਊਰੋ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਦਿੱਗਜ ਕ੍ਰਿਕਟਰ ਨਵਜੋਤ ਸਿੱਧੂ ਕਪਿਲ ਸ਼ਰਮਾ ਦੇ ਸ਼ੋਅ ਤੋਂ ਬਾਅਦ ਇੱਕ ਵੈੱਬ ਸੀਰੀਜ਼ ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਦੀ ਜਾਣਕਾਰੀ ਖੁਦ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।ਇੰਸਟਾਗ੍ਰਾਮ ‘ਤੇ ਸਿੱਧੂ ਨੇ ਮਸ਼ਹੂਰ ਯੂਟਿਊਬਰ ਅਤੇ ਅਭਿਨੇਤਾ ਭੁਵਨ ਬਾਮ ਨਾਲ ਇੱਕ ਤਸਵੀਰ ਸਾਂਝੀ ਕੀਤੀ। ਇਸ ਦੇ ਕੈਪਸ਼ਨ ਵਿੱਚ ਲਿਖਿਆ ਸੁਪਰਸਟਾਰ @bhuvan.bam22 ਦੇ ਨਾਲ ⭐️ Taaza Khabar S2 ਸ਼ੂਟਿੰਗ। ਤੁਹਾਨੂੰ ਦੱਸ ਦੇਈਏ ਕਿ ਭੁਵਨ ਬਾਮ ਦੀ ਹਿੱਟ ਵੈੱਬ ਸੀਰੀਜ਼ ‘ਤਾਜਾ ਖਬਰ’ ਦੇ ਦੂਜੇ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਹਿਮਾਂਕ ਗੌਰ ਦੁਆਰਾ ਨਿਰਦੇਸ਼ਤ ‘ਤਾਜਾ ਖਬਰ 2’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਇਹ ਜਲਦੀ ਹੀ OTT ਪਲੇਟਫਾਰਮ Disney+Hotstar ‘ਤੇ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *