ਪੁਲੀਸ ਵੱਲੋਂ ਕੌਮਾਂਤਰੀ ਹਥਿਆਰ ਤੇ ਨਸ਼ਾ ਤਸਕਰੀ ਗ੍ਰੋਹ ਦਾ ਪਰਦਾਫਾਸ਼

ਚੰਡੀਗੜ੍ਹ ਪੰਜਾਬ

17 ਅਪਰਾਧੀ ਗ੍ਰਿਫਤਾਰ, 18 ਪਿਸਟਲ,61 ਰੌਂਦ ਤੇ ਹੀਰੋਇਨ ਬਰਾਮਦ

ਜਲੰਧਰ: 22ਸਤੰਬਰ , ਬੋਲੇ ਪੰਜਾਬ ਬਿਊਰੋ :


ਜਲੰਧਰ ਪੁਲਿਸ ਨੂੰ ਵੱਡੀ ਹਥਿਆਰ ਤੇ ਨਸ਼ੇ ਦੀ ਖੇਪ ਫੜਨ ਵਿੱਚ ਕਾਮਯਾਬੀ ਮਿਲੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕਇੰਟਰਨੈਸ਼ਨਲ ਹਥਿਆਰ ਅਤੇ ਨਸ਼ਾ ਤਸਕਰੀ ਗਿਰੋਹ ਦਾ ਭੰਡਾਫੋੜ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 17 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਤਸਕਰਾਂ ਨੂੰ ਫੜਨ ਲਈ ਕਰੀਬ ਦੋ ਹਫ਼ਤਿਆਂ ਤੋਂ ਇਹ ਅਪਰੇਸ਼ਨ ਚਲਾ ਰਹੀ ਸੀ, ਜਿਸ ਵਿੱਚ ਅੱਜ ਇਹ ਸਫ਼ਲਤਾ ਹਾਸਲ ਹੋਈ । ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਸ ਗਿਰੋਹ ਦਾ ਪਰਦਾਫਾਸ਼ ਕਰਦਿਆਂ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪੁਲਿਸ ਨੇ ਗਰੋਹ ਨਾਲ ਜੁੜੇ 17 ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 18 ਪਿਸਤੌਲ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਮੁਲਜ਼ਮ ਇਹ ਹਥਿਆਰ ਦੂਜੇ ਰਾਜਾਂ ਤੋਂ ਲੈ ਕੇ ਆਏ ਸਨ। ਫੜੇ ਗਏ ਦੋਸ਼ੀਆਂ ਖਿਲਾਫ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਮੰਨਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

Leave a Reply

Your email address will not be published. Required fields are marked *