ਪੰਜ ਨਵੇਂ ਚਿਹਰੇ ਕੀਤੇ ਜਾਣਗੇ ਮੰਤਰੀ ਮੰਡਲ ਵਿੱਚ ਸ਼ਾਮਲ
ਚੰਡੀਗੜ੍ਹ, 22 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਮੰਤਰੀ ਮੰਡਲ ਵਿੱਚ ਵੱਡੇ ਪੱਧਰ ਤੇ ਫੇਰਬਦਲ ਕੀਤਾ ਜਾ ਰਿਹਾ ਹੈ,।ਪੰਜਾਬ ਦੀ ਭਗਵੰਤ ਮਾਨ ਕੈਬਨਿਟ ਵਿੱਚ ਸੋਮਵਾਰ ਵੱਡੀ ਰੱਦੋ ਬਦਲ ਹੋਵੇਗੀ। ਬਹੁਤੀ ਸੰਭਾਵਨਾ ਸੋਮਵਾਰ ਨੂੰ ਹੀ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਕਰਵਾਏ ਜਾਣ ਦੀ ਹੈ। ਕਥਿਤ ਅਨੁਸਾਰ ਮੌਜੂਦਾ ਮੰਤਰੀ ਮੰਡਲ ਦੇ ਚਾਰ ਮੰਤਰੀਆਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜਿਹਨਾਂ ਵਿੱਚ ਦੋ ਦੋਆਬੇ ਨਾਲ, ਇੱਕ ਪੁਆਧ ਨਾਲ ਅਤੇ ਇੱਕ ਮਾਲਵੇ ਨਾਲ ਸੰਬੰਧਿਤ ਦੱਸਿਆ ਜਾਂਦਾ ਹੈ। ਉਨ੍ਹਾਂ ਨੂੰ ਪਾਰਟੀ ਦੀਆਂ ਜਿੰਮੇਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ, ਜਦੋਂਕਿ ਕੁੱਝ ਹੋਰ ਆਪ ਵਿਧਾਇਕਾਂ ਨੂੰ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਜਾ ਸਕਦਾ ਹੈ, ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹਨਾਂ ਦੀ ਥਾਂ ਤੇ ਪੰਜ ਨਵੇਂ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹਨਾਂ ਦੀ ਜਾਣਕਾਰੀ ਵੀ ਛੇਤੀ ਹੀ ਸਾਂਝੀ ਕੀਤੀ ਜਾਵੇਗੀ। ਅੱਜ ਰਾਤ ਤੱਕ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਨਵੇਂ ਚਿਹਰਿਆਂ ਵਿੱਚ ਜਲੰਧਰ ਪੱਛਮੀ ਤੋਂ ਚੁਣੇ ਗਏ ਵਿਧਾਇਕ ਮਹਿੰਦਰ ਭਗਤ ਦਾ ਨਾਮ ਵੀ ਚਰਚਾ ਵਿੱਚ ਹੈ। ਛੁੱਟੀ ਕਿਹੜੇ ਕਿਹੜੇ ਮੰਤਰੀਆਂ ਦੀ ਹੋਣੀ ਹੈ, ਇਸ ਬਾਰੇ ਕਈ ਕਿਆਸਰਾਈਆਂ ਚੱਲ ਰਹੀਆਂ ਹਨ।