ਅਰਵਿੰਦ ਕੇਜਰੀਵਾਲ ਦੇ ਬਾਹਰ ਆਉਂਦਿਆ ਹੀ ਪੰਜਾਬ ਦੀ ਸਿਆਸਤ ’ਚ ਆਇਆ ਭੂਚਾਲ
ਚੰਡੀਗੜ੍ਹ 22 ਸਤੰਬਰ ,ਬੋਲੇ ਪੰਜਾਬ ਬਿਊਰੋ :
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੇਲ ਵਿੱਚੋਂ ਜਮਾਨਤ ਤੇ ਹੁਣ ਉਪਰੰਤ ਪਹਿਲਾਂ ਆਪਣਾ ਮੁੱਖ ਮੰਤਰੀ ਦਾ ਤਿਆਗ ਦਿੱਤਾ ਤੇ ਹੁਣ ਪੰਜਾਬ ਦੀ ਕੈਬਨਟ ਚ ਵੀ ਵੱਡਾ ਫੇਰ ਬਦਲ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰੀ ਝੰਡੀ ਦਿੱਤੀ ਗਈ ਹੈ । ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਅਨੁਸਾਰ ਕੈਬਨਟ ਮੰਤਰੀ ਬਲਕਾਰ ਸਿੰਘ, ਕੈਬਨਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ, ਕੈਬਨਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਅਤੇ ਕੈਬਨਟ ਮੰਤਰੀ ਅਨਮੋਲ ਗਗਨ ਮਾਨ ਦੀ ਛੁੱਟੀ ਲਗਭਗ ਤਹਿ ਹੈ । ਸੂਤਰ ਦੱਸਦੇ ਹਨ ਕਿ ਕੈਬਨਟ ਵਿੱਚ ਨਵੇਂ ਚਿਹਰਿਆ ਵਿਚ ਹਰਦੀਪ ਸਿੰਘ ਮੁੰਡੀਆ ,ਬਰਿੰਦਰ ਕੁਮਾਰ ਗੋਇਲ, ਡਾ.ਰਵੀਜੋਤ,ਤਰਨਪ੍ਰੀਤ ਸਿੰਘ ਸੌਂਦ, ਮਹਿੰਦਰ ਭਗਤ ਕੈਬਨਿਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਸਹੁੰ ਚੁੱਕ ਸਮਾਗਮ ਦਾ ਵੀ ਰਾਜ ਭਵਨ ਚ ਸੋਮਵਾਰ ਨੂੰ ਸਮਾਂ ਲੈਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮੰਤਰੀ ਮੰਡਲ ਦੇ ਸੋਝ ਚੁੱਕ ਸਮਾਗਮ ਤੋਂ ਬਾਅਦ ਕੁਝ ਹੋਰ ਮੰਤਰੀਆਂ ਦੇ ਵੀ ਵਿਭਾਗਾਂ ਦਾ ਫੇਰ ਬਦਲ ਕੀਤਾ ਜਾਵੇਗਾ।