ਅੰਤਰ ਜ਼ਿਲ੍ਹਾ ਸਕੂਲ ਮੁਕਾਬਲਿਆਂ ਵਿੱਚ ਹਾਕੀ ਅੰਡਰ-19 ਦੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਦਾ ਸਕੂਲ ਵਿੱਚ ਸ਼ਾਨਦਾਰ ਸਵਾਗਤ

ਐਜੂਕੇਸ਼ਨ ਚੰਡੀਗੜ੍ਹ ਪੰਜਾਬ

ਵਿਦਿਆਰਥੀਆਂ ਨੂੰ ਪ੍ਰਿੰਸੀਪਲ ਜਸਬੀਰ ਕੌਰ ਨੇ ਹਾਰ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ

ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਦਰਜਨਾਂ ਵਿਦਿਆਰਥੀਆਂ ਦਾ ਵੀ ਮਾਨ-ਸਨਮਾਨ ਕੀਤਾ

ਰਾਜਪੁਰਾ 21 ਸਤੰਬਰ ,ਬੋਲੇ ਪੰਜਾਬ ਬਿਊਰੋ :

ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਪ੍ਰੇਰਨਾ ਸਦਕਾ ਜ਼ਿਲ੍ਹਾ ਬਠਿੰਡਾ ਵਿਖੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2024-25 ਵਿੱਚ ਹਾਕੀ ਦੇ ਅੰਡਰ 19 ਲੜਕਿਆਂ ਦੇ ਮੁਕਾਬਲਿਆਂ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਉਣ ਵਾਲੇ ਖਿਡਾਰੀਆਂ ਅਤੇ ਹਾਕੀ ਕੋਚ ਡਾ: ਰਾਜਿੰਦਰ ਸਿੰਘ ਸੈਣੀ ਡੀਪੀਈ ਦਾ ਸਰਕਾਰੀ ਕੋ ਐਡ ਸੀਨੀਅਰ ਸੈਕੰਡਰੀ ਸਕੂਲ ਐੱਨ ਟੀ ਸੀ ਰਾਜਪੁਰਾ ਵਿਖੇ ਪ੍ਰਿੰਸੀਪਲ ਜਸਬੀਰ ਕੌਰ ਦੀ ਅਗਵਾਈ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਜਸਬੀਰ ਕੌਰ ਨੇ ਸਵੇਰ ਦੀ ਸਭਾ ਵਿੱਚ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪਟਿਆਲਾ ਦੀ ਅੰਡਰ-19 ਹਾਕੀ ਟੀਮ ਵਿੱਚ ਸਕੂਲ ਦੇ ਸ਼ਾਮਲ 8 ਖਿਡਾਰੀਆਂ ਨੂੰ ਮੈਡਲ, ਹਾਰ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਨੈਸ਼ਨਲ ਕੈਂਪ ਲਈ ਚੁਣੇ ਗਏ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਨਾਨ ਮੈਡੀਕਲ ਦੇ ਵਿਦਿਆਰਥੀ ਵਿਸ਼ਾਲ ਕੌਸ਼ਿਕ ਨੂੰ ਵੀ ਉਚੇਚੇਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ: ਰਾਜਿੰਦਰ ਸਿੰਘ ਸੈਣੀ ਜ਼ੋਨਲ ਸਕੱਤਰ ਖੇਡ ਟੂਰਨਾਮੈਂਟ ਕਮੇਟੀ ਜ਼ੋਨ ਰਾਜਪੁਰਾ ਨੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਖੇਡ ਭਾਵਨਾ ਦੀ ਤਾਰੀਫ ਕੀਤੀ। ਉਹਨਾਂ ਕਿਹਾ ਕਿ ਬੱਚਿਆਂ ਦੀ ਮਿਹਨਤ ਸਦਕਾ ਇਸ ਵਾਰ ਕਾਫੀ ਸਾਲਾਂ ਬਾਅਦ ਅੰਡਰ-19 ਹਾਕੀ ਲੜਕਿਆਂ ਵਿੱਚ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਮੈਡਲ ਜਿੱਤਿਆ ਹੈ। ਇਸ ਸਮਾਗਮ ਦੌਰਾਨ ਹਾਕੀ ਟੀਮ ਦੇ ਅੰਮ੍ਰਿਤਜੋਤ ਸਿੰਘ, ਵਿਸ਼ਾਲ ਕੌਸ਼ਿਕ, ਫਤਿਹ ਸਿੰਘ, ਹਰਸ਼ਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਬੀਰ ਸਿੰਘ, ਜਸ਼ਨਪ੍ਰੀਤ ਸਿੰਘ, ਪਾਵਨ ਸਿੰਘ ਅਤੇ ਵੇਟ ਲਿਫਟਿੰਗ ਦੇ ਆਦਰਸ਼ ਸਮੇਤ ਗੱਤਕਾ ਟੀਮ ਦੇ ਸਾਰੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਿੰਦਰ ਸਿੰਘ ਚਾਨੀ ਲੈਕਚਰਾਰ ਆਸ਼ਮੀ, ਲੈਕਚਰਾਰ ਕਿਰਨਬੀਰ ਕੌਰ, ਲੈਕਚਰਾਰ ਅਨੁਰਾਧਾ, ਲੈਕਚਰਾਰ ਗੀਤਾਂਜਲੀ, ਲੈਕਚਰਾਰ ਰਾਜੇਸ਼ ਰਾਣਾ, ਲੈਕਚਰਾਰ ਰਾਜਿੰਦਰ ਸਿੰਘ, ਲੈਕਚਰਾਰ ਹਰਪ੍ਰੀਤ ਸਿੰਘ, ਲੈਕਚਰਾਰ ਅਨਿਲ ਕੁਮਾਰ, ਸੁਮਿਤ ਕੁਮਾਰ, ਲੈਕਚਰਾਰ ਬੁਸ਼ਵਿੰਦਰ ਸਿੰਘ, ਲੈਕਚਰਾਰ ਤਰੁਣ ਗੁਪਤਾ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਅਮਨਦੀਪ ਸਿੰਘ, ਲੈਕਚਰਾਰ ਉਰਮਿਲਾ, ਲੈਕਚਰਾਰ ਜਤਿੰਦਰ ਕੌਰ, ਲੈਕਚਰਾਰ ਬਲਵਿੰਦਰ ਕੌਰ ਲੈਕਚਰਾਰ ਮਨਜੀਤ ਕੌਰ, ਲੈਕਚਰਾਰ ਗੁਰਇੰਦਰ ਸਿੰਘ, ਸੰਜੀਵ ਚਾਵਲਾ, ਜਸਵਿੰਦਰ ਸਿੰਘ, ਸੁਲਤਾਨ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ

Leave a Reply

Your email address will not be published. Required fields are marked *