ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
ਬਾਗਪਤ 21 ਸਤੰਬਰ ,ਬੋਲੇ ਪੰਜਾਬ ਬਿਊਰੋ :
ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੁਲੀਸ ਕੁਝ ਮਾਮਲਿਆਂ ’ਚ ਕਾਰਵਾਈ ਕਰਦੀ ਹੈ ਪਰ ਕੁਝ ਮਾਮਲਿਆਂ ’ਚ ਪੁਲੀਸ ਢਿੱਲਮੱਠ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਲੋਕ ਗੰਦੀ ਮਾਨਸਿਕਤਾ ਦੇ ਮਾਲਕ ਹਨ। ਅਜਿਹੇ ‘ਚ ਰਾਕੇਸ਼ ਟਿਕੈਤ ਨੇ ਬਾਗਪਤ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ 20 ਅਗਸਤ ਨੂੰ ਮੇਰਠ ਵਿੱਚ ਪੀਵੀਵੀਐਨਐਲ ਦੀ ਐਮਡੀ ਈਸ਼ਾ ਦੁਹਾਨ ਦੇ ਦਫ਼ਤਰ ਵਿੱਚ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਨ ਲਈ ਆਏ ਸਨ। ਮੀਡੀਆ ਨਾਲ ਗੱਲਬਾਤ ਦੌਰਾਨ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਭਾਰਤ ਵਿੱਚ ਵੀ ਬੰਗਲਾਦੇਸ਼ ਵਰਗੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ।
ਉਨ੍ਹਾਂ ਦਿੱਲੀ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਲੈ ਕੇ ਦਿੱਲੀ ਪੁੱਜੇ ਕਿਸਾਨਾਂ ਨੂੰ ਧੋਖਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਲਾਲ ਕਿਲੇ ਵੱਲ ਮਾਰਚ ਕੀਤਾ, ਇਹ ਸਭ ਤੋਂ ਵੱਡੀ ਗਲਤੀ ਸੀ, ਜੇਕਰ ਇਹ ਟਰੈਕਟਰ ਸੰਸਦ ਵੱਲ ਮਾਰਚ ਕਰਦੇ ਤਾਂ ਬਹੁਤ ਕੁਝ ਬਦਲ ਜਾਣਾ ਸੀ। ਉਦੋਂ ਤੋਂ ਹੀ ਰਾਕੇਸ਼ ਟਿਕੈਤ ਦਾ ਇਹ ਬਿਆਨ ਸੁਰਖੀਆਂ ਬਟੋਰ ਰਿਹਾ ਹੈ ਅਤੇ ਭਾਰਤੀ ਕਿਸਾਨ ਯੂਨਿਟਨ ਅਟਲ ਨੇ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।