ਭਾਜਪਾ ਉਮੀਦਵਾਰ ਦੇ ਡਰਾਈਵਰ ਤੇ ਸਾਥੀ ਕੋਲ਼ੋਂ ਮਿਲੇ 50 ਲੱਖ ਰੁਪਏ
ਸੋਨੀਪਤ, 21 ਸਤੰਬਰ,ਬੋਲੇ ਪੰਜਾਬ ਬਿਊਰੋ :
ਹਰਿਆਣਾ ਦੇ ਸੋਨੀਪਤ ‘ਚ ਗੋਹਾਨਾ ਰੋਡ ‘ਤੇ ਨਾਕਾਬੰਦੀ ਦੌਰਾਨ ਪੁਲਿਸ ਅਤੇ ਐੱਸਐੱਸਟੀ ਦੀ ਟੀਮ ਨੇ ਇਕ ਗੱਡੀ ‘ਚੋਂ 50 ਲੱਖ ਰੁਪਏ ਬਰਾਮਦ ਕੀਤੇ ਹਨ। ਜਾਣਕਾਰੀ ਮਿਲੀ ਹੈ ਕਿ ਜੀਂਦ ਤੋਂ ਭਾਜਪਾ ਉਮੀਦਵਾਰ ਕ੍ਰਿਸ਼ਨ ਮਿੱਢਾ ਦਾ ਡਰਾਈਵਰ ਹੈਪੀ ਅਤੇ ਉਸ ਦਾ ਕਰੀਬੀ ਦੋਸਤ ਕਾਲੂ ਕਾਰ ਵਿੱਚ ਸਵਾਰ ਸਨ।ਦੋਵੇਂ ਨੋਇਡਾ ਤੋਂ ਨਕਦੀ ਲਿਆ ਰਹੇ ਸਨ।ਉਨ੍ਹਾਂ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਗਿਆ ਕਿ ਇਹ 50 ਲੱਖ ਰੁਪਏ ਪਲਾਟ ਦੀ ਰਜਿਸਟਰੀ ਲਈ ਹੈ।
ਉਹ ਪੁਲਿਸ ਨੂੰ ਰਕਮ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਦੇ ਸਕੇ, ਜਿਸ ’ਤੇ ਪੁਲਿਸ ਨੇ ਰਕਮ ਜ਼ਬਤ ਕਰ ਲਈ।ਦੱਸ ਦੇਈਏ ਕਿ ਹਰਿਆਣਾ ‘ਚ ਚੋਣ ਜ਼ਾਬਤੇ ਕਾਰਨ ਕਈ ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਇਸ ਦੌਰਾਨ ਸੋਨੀਪਤ ਵਿੱਚ ਐਸਐਸਟੀ ਦੀ ਟੀਮ ਨੇ ਗੋਹਾਨਾ ਰੋਡ ਬਾਈਪਾਸ ਤੋਂ ਇੱਕ ਵਾਹਨ ਦੀ ਚੈਕਿੰਗ ਕੀਤੀ ਤਾਂ ਐਸਐਸਟੀ ਦੇ ਡਿਊਟੀ ਮੈਜਿਸਟਰੇਟ ਦਿਲਬਾਗ ਸਿੰਘ ਅਤੇ ਸਿਟੀ ਥਾਣੇ ਦੇ ਏਐਸਆਈ ਬਿਜੇਂਦਰ ਨੇ ਇੱਕ ਵਾਹਨ ਨੂੰ ਰੋਕ ਕੇ ਬੈਗ ਦੀ ਚੈਕਿੰਗ ਕੀਤੀ। ਬੈਗ ਨੂੰ ਖੋਲ੍ਹਣ ‘ਤੇ ਨਕਦੀ ਬਰਾਮਦ ਹੋਈ।