ਭਰਿਸ਼ਟਾਚਾਰ ਚ ਡੁੱਬੀਆਂ ਪੰਚਾਇਤਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਪੇਂਡੂ ਮਜ਼ਦੂਰ ਯੂਨੀਅਨ

ਚੰਡੀਗੜ੍ਹ ਪੰਜਾਬ

ਭਰਿਸ਼ਟਾਚਾਰ ਚ ਡੁੱਬੀਆਂ ਪੰਚਾਇਤਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਪੇਂਡੂ ਮਜ਼ਦੂਰ ਯੂਨੀਅਨ

ਗੁਰਦਾਸਪੁਰ ,20 ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਲੋੜਵੰਦ ਲੋਕਾਂ ਤੋਂ ਪੈਸੇ ਲੈਕੇ ਪੰਜ ਪੰਜ ਮਰਲੇ ਦੇ ਪਲਾਟ ਨਾ ਦੇਣ ਵਾਲੀ ਪੰਚਾਇਤ ਖਿਲਾਫ ਕਾਨੂੰਨੀ ਕਾਰਵਾਈ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੱਲਾ ਝਾੜਿਆ। ਭਿਰਸ਼ਟਾਚਾਰ ਦੇ ਦੋਸ਼ੀਆਂ ਖਿਲਾਫ ਕਾਰਵਾਈ ਲਈ ਪੇਂਡੂ ਮਜ਼ਦੂਰ ਯੂਨੀਅਨ ਨੇ ਹੱਲਾ ਬੋਲਿਆ।ਬਲਾਕ ਕਾਦੀਆਂ ਪਿੰਡ ਮੌਕਲ ਦੇ ਮਜ਼ਦੂਰਾਂ ਨੂੰ ਏ ਡੀ ਸੀ ਗੁਰਦਾਸਪੁਰ ਵੱਲੋਂ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟ ਨਾਂ ਦੇਣ ਲਈ ਪਿੰਡ ਦੇ ਸਮੂਹ ਲੋਕਾਂ ਤੋਂ ਪੈਸੇ ਲੈ ਕੇ ਪਲਾਟ ਨਾਂ ਦੇਣ ਦੀ ਇੱਕ ਸਾਲ ਤੋਂ ਪਹਿਲਾਂ ਦਿੱਤੀ ਦਰਖਾਸਤ ਦੇ ਸਬੰਧ ਵਿੱਚ ਪਿੰਡ ਮੌਕਲ ਦੇ ਸਰਪੰਚ ਗੁਰਪ੍ਰੀਤ ਸਿੰਘ ਅਤੇ ਮੈਂਬਰ ਪੰਚਾਇਤ ਅਤੇ ਚੋਕੀਦਾਰ ਵੱਲੋਂ ਪੈਸੇ ਲੈਣ ਦੀ ਦਿੱਤੀ ਗਈ ਸ਼ਿਕਾਇਤ ਉੱਪਰ ਵਧੀਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਸੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਆਮ ਆਦਮੀ ਪਾਰਟੀ ਕਹਿਣ ਨੂੰ ਹੈ ਜਦਕਿ ਇਹ ਪਾਰਟੀ ਦੂਸਰੀਆਂ ਪਾਰਟੀਆਂ ਵਾਂਗੂੰ ਅਮੀਰ ਘਰਾਣਿਆਂ ਦੀ ਪਾਰਟੀ ਹੈ ਜਿਸ ਵਿੱਚ ਕਿਤੇ ਵੀ ਆਮ ਆਦਮੀ ਗਰੀਬ ਲੋਕਾਂ ਦੀ ਸੁਣੀ ਨਹੀਂ ਹੁੰਦੀ ਆਮ ਗਰੀਬ ਮਜ਼ਦੂਰ ਦਿਹਾੜੀਦਾਰਾਂ ਦਫਤਰ ਦੇ ਧੱਕੇ ਖਾਣ ਲਈ ਮਜਬੂਰ ਵਾਂ ਤਿੰਨ ਵਾਰੀ ਲਿਖਤੀ ਤੌਰ ਤੇ ਏ ਡੀ ਸੀ ਗੁਰਦਾਸਪੁਰ ਨੇ ਸਾਨੂੰ ਬੁਲਾਇਆ ਮਿਤੀ 18/9/2024 ਨੂੰ ਯੂਨੀਅਨ ਦੇ ਮੈਂਬਰਾਂ ਨੂੰ ਇਹ ਕਹਿ ਆਪਣਾ ਪੱਲਾਂ ਝਾੜ ਲਿਆ ਕਿ ਪੰਜ ਪੰਜ ਮਰਲੇ ਦੇ ਪਲਾਂਟਾਂ ਦੇ ਨਾਂ ਉੱਪਰ ਪੈਸੇ ਲੈਣ ਵਾਲੇ ਸਰਪੰਚ ਗੁਰਪ੍ਰੀਤ ਸਿੰਘ,ਮੈਂਬਰ ਪੰਚਾਇਤ ਸੁਰਜੀਤ ਸਿੰਘ, ਚੋਕੀਦਾਰ ਜਾਂ ਸਰਕਾਰੀ ਅਧਿਕਾਰੀ ਦੇ ਖਿਲਾਫ ਮੈਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਸਕਦਾ ਭਿਰਸ਼ਟਾਚਾਰ ਦਾ ਮਾਮਲਾ ਇਹ ਮੇਰੇ ਅਧਿਕਾਰ ਵਿੱਚ ਨਹੀਂ ਹੈ ਇਸ ਲਈ ਤੁਸੀਂ ਆਪਣੀ ਸ਼ਿਕਾਇਤ ਐਸ ਐਸ ਪੀ ਨੂੰ ਦਿਓ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ 2021ਵਿੱਚ ਬੇਜ਼ਮੀਨੇ ਬੇਘਰਿਆਂ ਗਰੀਬ ਲੋੜਵੰਦ ਮਜ਼ਦੂਰਾਂ ਰਿਹਾਇਸ਼ੀ ਪੰਜ ਪੰਜ ਮਰਲੇ ਪਲਾਟ ਅਲਾਟ ਕਰਨ ਦੀ ਮੁਹਿੰਮ ਚਲਾਈ ਸੀ ਬਲਾਕ ਕਾਦੀਆਂ ਦੇ ਪਿੰਡ ਮੌਕਲ ਵਿੱਚ ਬੇਜ਼ਮੀਨੇ ਬੇਘਰਿਆਂ ਨੂੰ ਰਿਹਾਇਸ਼ੀ ਪੰਜ ਪੰਜ ਮਰਲੇ ਦੇ ਪਲਾਟਾਂ ਲਈ ਪਿੰਡ ਮੌਕਲ ਦੀ ਪੰਚਾਇਤ 70 ਪਰਿਵਾਰ ਦਾ ਪੰਚਾਇਤ ਨੇ ਮਤਾ ਪਾਇਆ ਸੀ ਜਿਸ ਵਿੱਚ 27
ਪਰਿਵਾਰਾਂ ਨੂੰ ਪੰਜ ਪੰਜ ਮਰਲੇ ਦੇ ਰਿਹਾਇਸ਼ੀ ਪਲਾਟਾਂ ਦੀਆਂ ਸੰਦਾਂ ਵੰਡਿਆਂ ਗਈਆਂ ਪਿੰਡ ਮੌਕਲ ਦੀ ਪੰਚਾਇਤ ਨੇ ਪੰਜ ਪੰਜ ਮਰਲੇ ਦੇ ਪਲਾਟ ਦੇਣ ਲਈ ਬੇਜ਼ਮੀਨੇ ਬੇਘਰਿਆਂ ਗਰੀਬ ਲੋੜਵੰਦ ਮਜ਼ਦੂਰਾਂ ਕੋਲੋਂ ਹਜ਼ਾਰ ਰੁਪਏ ਲਏ ਕਿ ਅਸੀਂ ਅਫਸਰ ਨੂੰ ਫਾਇਲ ਖਰਚਾਂ ਦੇਣਾ ਹੈ ਪਿੰਡ ਵਿੱਚ ਬੇਜ਼ਮੀਨੇ ਬੇਘਰਿਆਂ ਨੂੰ ਪੰਜ ਪੰਜ ਮਰਲੇ ਦੇ ਪਲਾਟਾਂ ਦਾ ਪਹਿਲਾਂ 70 ਘਰਾਂ ਨੂੰ ਕਬਜ਼ਾ ਕਰਵਾ ਦਿੱਤਾ ਤੇ ਬਾਅਦ ਵਿੱਚ ਧਮਕੀਆਂ ਦਿੱਤੀਆਂ ਜੇਕਰ ਤੁਸੀਂ ਪਲਾਟ ਖ਼ਾਲੀ ਨਾਂ ਕੀਤੇ ਤਾਂ ਤੁਹਾਡੇ ਤੇ ਪਰਚਾ ਦਰਜ ਕਰਵਾ ਦੇਵਾਂਗੇ ਬੇਘਰੇ ਗਰੀਬ ਲੋੜਵੰਦ ਮਜ਼ਦੂਰ ਲੋਕਾਂ ਨੇ ਪਹਿਲਾਂ ਮੁਸ਼ਿਕਲ ਨਾਲ ਆਪਣੇ ਪਲਾਟ ਦੀਆਂ ਨੀਹਾਂ ਭਰੀਆਂ ਮੋਟਰਾਂ ਲਗਵਾਈਆਂ ਮਕਾਨ ਬਣਾਏ ਬਾਅਦ ਵਿੱਚ ਖ਼ਾਲੀ ਕਰਾ ਦਿੱਤੇ ਪਿੰਡ ਮੌਕਲ ਵਿੱਚ ਕਾਰਜ ਸਿੰਘ ਅਤੇ ਉਸ ਭਰਾ ਦੇ ਪਰਿਵਾਰ ਕੋਲ ਇੱਕ ਮਰਲਾ ਵੀ ਜਗ੍ਹਾ ਨਹੀਂ ਉਹ ਕਿਸੇ ਦੀ ਖੇਤ ਵਾਲੀ ਮੋਟਰ ਤੇ ਪਰਿਵਾਰ ਨਾਲ ਰਹਿੰਦੇ ਬਹੁਤ ਸਾਰੇ ਪਰਿਵਾਰ ਦੋ ਦੋ ਮਰਲੇ ਦੇ ਘਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਘਰ ਮਕਾਨ ਬਣਾਉਣ ਲਈ ਜਗ੍ਹਾ ਦੀ ਲੋੜ ਹੈ ਪੰਜਾਬ ਸਰਕਾਰ ਵੱਲੋਂ 1972 ਵਿੱਚ ਮਜ਼ਦੂਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਦੀ ਯੋਜਨਾ ਆਰੰਭੀ ਗਈ ਸੀ, ਜੋ ਹਾਲੇ ਤੱਕ ਵੀ ਅਮਲੀ ਜਾਮਾ ਨਹੀਂ ਪਹਿਨ ਸਕੀ।ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਸਾਡੀ ਸਰਕਾਰ ਕੋਲੋਂ ਮੰਗ ਹੈ ਬੇਘਰੇ ਗਰੀਬ ਲੋੜਵੰਦ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਰਿਸ਼ਵਤ ਲੈਣ ਵਾਲੇ ਅਧਿਕਾਰੀ ਅਤੇ ਪੰਚਾਇਤ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਹਾਜ਼ਰ ਸਾਥੀਆਂ ਬੱਬਲੂ ਮਾੜੀ ਪੰਨਵਾਂ, ਅੰਮ੍ਰਿਤਪਾਲ ਸਿੰਘ,ਕਾਰਜ ਸਿੰਘ, ਬਲਵਿੰਦਰ ਸਿੰਘ, ਦਲਬੀਰ ਸਿੰਘ, ਜੋਗਾ ਸਿੰਘ,ਵੀਰ ਸਿੰਘ, ਬਲਜੀਤ ਕੌਰ, ਸੁਰਿੰਦਰ ਕੌਰ,ਬਲਜਿੰਦਰ ਸਿੰਘ, ਸੁਰਿੰਦਰ ਸਿੰਘ, ਰਾਜਵੀਰ ਕੌਰ, ਕੁਲਵਿੰਦਰ ਕੌਰ, ਮਨਜੀਤ ਕੌਰ,ਗੁਰਪਿੰਦਰ ਕੌਰ, ਜਿੰਦਰ ਕੌਰ, ਬਲਕਾਰ ਸਿੰਘ ਆਦਿ ਸਾਥੀ ਮੌਕੇ ਤੇ ਹਾਜ਼ਰ ਸਨ।

Leave a Reply

Your email address will not be published. Required fields are marked *