ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਬਾਅਦ ਥਾਣੇ ਬੁਲਾ ਕੇ ਕੁੱਟਣ ਤੇ ਜ਼ਲੀਲ ਕਰਨ ਤੋਂ ਦੁਖੀ ਕਬੱਡੀ ਖਿਡਾਰੀ ਵਲੋਂ ਆਤਮ ਹੱਤਿਆ

ਚੰਡੀਗੜ੍ਹ ਪੰਜਾਬ

ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਬਾਅਦ ਥਾਣੇ ਬੁਲਾ ਕੇ ਕੁੱਟਣ ਤੇ ਜ਼ਲੀਲ ਕਰਨ ਤੋਂ ਦੁਖੀ ਕਬੱਡੀ ਖਿਡਾਰੀ ਵਲੋਂ ਆਤਮ ਹੱਤਿਆ


ਸ਼ਾਹਕੋਟ, 20 ਸਤੰਬਰ,ਬੋਲੇ ਪੰਜਾਬ ਬਿਊਰੋ:


ਸ਼ਾਹਕੋਟ ‘ਚ ਪੁਲਸ ਮੁਲਾਜ਼ਮ ਦੋਸਤ ਦੀ ਪਤਨੀ ਨਾਲ ਝਗੜੇ ਤੋਂ ਬਾਅਦ ਥਾਣੇ ਬੁਲਾਏ ਜਾਣ ਅਤੇ ਜ਼ਲੀਲ ਕਰਨ ਅਤੇ ਕੁੱਟਮਾਰ ਤੋਂ ਪਰੇਸ਼ਾਨ 29 ਸਾਲਾ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਵੀਡੀਓ ਵੀ ਬਣਾਈ ਅਤੇ ਫਿਰ ਘਰ ‘ਚ ਫਾਹਾ ਲੈ ਲਿਆ।
ਮ੍ਰਿਤਕ ਦੀ ਪਛਾਣ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਵਾਸੀ ਬੁਰਹਾਨਵਾਲ, ਸ਼ਾਹਕੋਟ ਵਜੋਂ ਹੋਈ ਹੈ। ਪੁਲੀਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਬੁੱਢਣਵਾਲ ਵਾਸੀ ਪੁਲੀਸ ਮੁਲਾਜ਼ਮ ਦੋਸਤ ਰਮਨ, ਉਸ ਦੀ ਪਤਨੀ ਜੋਤੀ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਮਲਾ ਦਰਜ ਕਰਨ ਦੀ ਪੁਸ਼ਟੀ ਥਾਣਾ ਸ਼ਾਹਕੋਟ ਦੇ ਇੰਚਾਰਜ ਇੰਸਪੈਕਟਰ ਅਮਨ ਸੈਣੀ ਨੇ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।