ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਫੇਟ ਮਾਰ ਕੇ ਬਜ਼ੁਰਗ ਦੀ ਹੱਤਿਆ

ਚੰਡੀਗੜ੍ਹ ਪੰਜਾਬ

ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਪਿਆ ਮਹਿੰਗਾ, ਫੇਟ ਮਾਰ ਕੇ ਬਜ਼ੁਰਗ ਦੀ ਹੱਤਿਆ


ਸ਼ਾਹਕੋਟ, 20 ਸਤੰਬਰ,ਬੋਲੇ ਪੰਜਾਬ ਬਿਊਰੋ :


ਸ਼ਾਹਕੋਟ ਦੇ ਥਾਣਾ ਕੋਟਲੀ ਸੂਰਤ ਮਲੀ ਅਧੀਨ ਪਿੰਡ ਨਿੱਜਰਪੁਰ ’ਚ ਬੀਤੀ ਸ਼ਾਮ ਟਰੈਕਟਰ ’ਤੇ ਸਟੰਟ ਕਰ ਰਹੇ ਨੌਜਵਾਨਾਂ ਨੂੰ ਰੋਕਣਾ ਇਕ ਵਿਅਕਤੀ ਨੂੰ ਮਹਿੰਗਾ ਪਿਆ। ਸਟੰਟ ਕਰਦੇ ਨੌਜਵਾਨਾਂ ਨੇ ਬਜ਼ੁਰਗ ਨੂੰ ਫੇਟ ਮਾਰ ਦਿਤੀ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।  
ਮ੍ਰਿਤਕ ਦੀ ਪਹਿਚਾਣ ਰਸ਼ਪਾਲ ਸਿੰਘ (63) ਵਜੋਂ ਹੋਈ ਹੈ।  ਦੱਸਿਆ ਜਾ ਰਿਹਾ ਹੈ ਕਿ ਪਿੰਡ ਦਾ ਇਕ ਨੌਜਵਾਨ ਆਪਣੇ ਤਿੰਨ ਰਿਸ਼ਤੇਦਾਰਾਂ ਸਮੇਤ ਉੱਚੀ ਆਵਾਜ਼ ਵਿਚ ਗਾਣੇ ਲਗਾ ਕੇ ਟਰੈਕਟਰ ਪੂਰੀ ਸਪੀਡ ਨਾਲ ਭਜਾ ਕੇ ਪਿੰਡ ਦੇ ਲਗਾਤਾਰ ਚੱਕਰ ਲਗਾ ਰਿਹਾ ਸੀ ਅਤੇ ਸਟੰਟ ਕਰ ਰਿਹਾ ਸੀ।
 ਜਿਸ ਨੂੰ ਬਜ਼ੁਰਗ ਵਲੋਂ ਰੋਕਿਆ ਗਿਆ। ਬਜ਼ੁਰਗ ਵਲੋਂ ਰੋਕਣ ‘ਤੇ ਨੌਜਵਾਨ ਨੇ ਟਰੈਕਟਰ ਦੀ ਫੇਟ ਮਾਰ ਕੇ ਬਜ਼ੁਰਗ ਨੂੰ ਝਟਕਾ ਮਾਰ ਕੇ ਹੇਠਾਂ ਸੁੱਟ ਦਿੱਤਾ। ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਸਬੰਧੀ ਪੁਲਿਸ ਨੇ ਚਾਰ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।