ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ

ਚੰਡੀਗੜ੍ਹ ਪੰਜਾਬ

ਐਨਆਈਏ ਵਲੋਂ ਪੰਜਾਬ ‘ਚ ਟਰੱਕ ਡਰਾਈਵਰ ਦੇ ਘਰ ਰੇਡ


ਮੋਗਾ, 20 ਸਤੰਬਰ,ਬੋਲੇ ਪੰਜਾਬ ਬਿਊਰੋ :


ਮੋਗਾ ‘ਚ ਕੇਂਦਰੀ ਜਾਂਚ ਏਜੇਂਸੀ NIA ਵੱਲੋਂ ਰੇਡ  ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ NIA ਦੀ ਟੀਮ ਨੇ ਕੁਲਵੰਤ ਸਿੰਘ (ਉਮਰ 42 ਸਾਲ) ਪੁੱਤਰ ਦੇਵ ਸਿੰਘ ਵਾਸੀ ਪਿੰਡ ਬਿਲਾਸਪੁਰ, ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦੇ ਘਰ ਛਾਪਾ ਮਾਰਿਆ। ਕੁਲਵੰਤ ਸਿੰਘ ਰਾਮਪੁਰਾ ਸਥਿਤ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ।
ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸੋਸ਼ਲ ਮੀਡੀਆ ‘ਤੇ ਗਰਮ ਖਿਆਲੀ ਪੋਸਟਾਂ ਸ਼ੇਅਰ ਕਰਦਾ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਤੜਕਸਾਰ ਮੋਗਾ ਦੇ ਕਸਬਾ ਸਮਾਲਸਰ ਵਿਖੇ ਐਨਆਈਏ ਨੇ ਛਾਪੇਮਾਰੀ ਕੀਤੀ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।