ਡੀ ਸੀ ਮੁਹਾਲੀ ਵੱਲੋਂ ਐਮ ਸੀ ਦਫ਼ਤਰ ਜ਼ੀਰਕਪੁਰ ਵਿਖੇ ਅਚਨਚੇਤ ਚੈਕਿੰਗ

ਚੰਡੀਗੜ੍ਹ ਪੰਜਾਬ

ਸਟਾਫ ਨੂੰ ਨਾਗਰਿਕ ਸੇਵਾਵਾਂ ਅਤੇ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕਰਨ ਲਈ ਨਿਰਦੇਸ਼ ਦਿੱਤੇ

ਜ਼ੀਰਕਪੁਰ, 20 ਸਤੰਬਰ, ਬੋਲੇ ਪੰਜਾਬ ਬਿਊਰੋ :


ਡਿਪਟੀ ਕਮਿਸ਼ਨਰ ਐਸ.ਏ.ਐਸ.ਨਗਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਅੱਜ ਨਗਰ ਕੌਂਸਲ ਦਫਤਰ, ਜ਼ੀਰਕਪੁਰ ਦਾ ਅਚਨਚੇਤ ਦੌਰਾ ਕਰਕੇ ਨਾਗਰਿਕ ਸੇਵਾਵਾਂ ਦੇ ਨਿਪਟਾਰੇ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਨਗਰ ਕੌਂਸਲ ਨਾਲ ਸਬੰਧਤ ਮੁਸ਼ਕਿਲਾਂ ਦਾ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਜੋ ਇੱਕ ਘੰਟਾ ਦਫ਼ਤਰ ਵਿੱਚ ਰਹੇ, ਨੇ ਹਰ ਸ਼ਾਖਾ ਦੇ ਕੰਮਕਾਜ ਦਾ ਬਾਰੀਕੀ ਨਾਲ ਨਿਰੀਖਣ ਕਰਨ ਤੋਂ ਇਲਾਵਾ ਮੂਵਮੈਂਟ ਅਤੇ ਹਾਜ਼ਰੀ ਰਜਿਸਟਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਜਦੋਂ ਵੀ ਦਫ਼ਤਰ ਤੋਂ ਬਾਹਰ ਜਾਂਦੇ ਹਨ ਤਾਂ ਉਸ ਨੂੰ ਮੂਵਮੈਂਟ ਰਜਿਸਟਰ ਚ ਦਰਜ ਕਰਕੇ ਰੱਖਣ ਅਤੇ ਫੀਲਡ ਡਿਊਟੀ’ਤੇ ਜਾਣ ਤੋਂ ਪਹਿਲਾਂ ਆਪਣੀ ਹਾਜ਼ਰੀ ਯਕੀਨੀ ਬਣਾਉਣ।
ਉਨ੍ਹਾਂ ਕਿਹਾ, “ਇਸ ਤੋਂ ਇਲਾਵਾ, ਰਿਕਾਰਡ ਦੇ ਰੱਖ-ਰਖਾਅ ਵਿੱਚ ਸੁਧਾਰ ਕਰਨ ਦੀ ਲੋੜ ਹੈ। ਮੂਵਮੈਂਟ ਰਜਿਸਟਰ ਅਤੇ ਹਾਜ਼ਰੀ ਰਜਿਸਟਰ ਨੂੰ ਅਪਡੇਟ ਕਰਨਾ ਹੋਵੇਗਾ। ਬਾਇਓਮੈਟ੍ਰਿਕ ਸਿਸਟਮ ਲਗਾਉਣਾ ਪਵੇਗਾ।” ਡੀ ਸੀ ਆਸ਼ਿਕਾ ਜੈਨ ਨੇ ਕਿਹਾ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਦੇ ਨਿਪਟਾਰੇ ਲਈ ਇੱਥੇ ਇੱਕ ਸਰਗਰਮ ਪ੍ਰਸ਼ਾਸਕ ਦਫਤਰ ਹੋਵੇਗਾ ਜੋ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਰਿਪੋਰਟ ਕਰੇਗਾ।
ਉਨ੍ਹਾਂ ਨੇ ਜਨਤਕ ਸਮੱਸਿਆਵਾਂ ਦੇ ਹੱਲ ਲਈ ਤਾਇਨਾਤ ਵੱਖ-ਵੱਖ ਟੇਬਲਾਂ ਅਤੇ ਸਟਾਫ ਦਾ ਵੀ ਦੌਰਾ ਕੀਤਾ ਅਤੇ ਉਥੇ ਮੌਜੂਦ ਵਸਨੀਕਾਂ ਨਾਲ ਗੱਲਬਾਤ ਕੀਤੀ।
ਡਿਪਟੀ ਕਮਿਸ਼ਨਰ ਨੇ ਈ ਓ ਅਤੇ ਸਮੁੱਚੇ ਸਟਾਫ਼ ਨੂੰ ਹਦਾਇਤ ਕੀਤੀ ਕਿ ਉਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੇ ਨਾਲ-ਨਾਲ ਉਨ੍ਹਾਂ ਵੱਲੋਂ ਪੇਸ਼ ਹੋਰ ਸੇਵਾ ਬੇਨਤੀਆਂ ਦਾ ਨਿਪਟਾਰਾ ਸਮਾਂ ਸੀਮਾ ਦੇ ਅੰਦਰ ਕਰਨ।
ਉਨ੍ਹਾਂ ਨੇ ਆਰਕੀਟੈਕਟਾਂ ਨੂੰ ਅਪੀਲ ਕੀਤੀ ਕਿ ਉਹ ਬਿਨੈਕਾਰਾਂ ਦਾ ਫ਼ੋਨ ਨੰਬਰ ਜ਼ਰੂਰ ਦਰਜ ਕਰਨ ਤਾਂ ਜੋ ਉਹ ਈ ਨਕਸ਼ਾ ਪੋਰਟਲ ‘ਤੇ ਆਪਣੀਆਂ ਫਾਈਲਾਂ ਦੀ ਅਪਡੇਟ ਕੀਤੀ ਸਥਿਤੀ ਐਸਐਮਐਸ ਰਾਹੀਂ ਪ੍ਰਾਪਤ ਕਰ ਸਕਣ।

Leave a Reply

Your email address will not be published. Required fields are marked *