ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ, 10 ਕਿਲੋ ਹੈਰੋਇਨ ਬਰਾਮਦ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ ਕੱਸਿਆ, 10 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ, 19 ਸਤੰਬਰ, ਬੋਲੇ ਪੰਜਾਬ ਬਿਊਰੋ

ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਕਈ ਅਹਿਮ ਖੁਲਾਸੇ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਲੋਪੋਕੇ ਅਧੀਨ ਇਲਾਕੇ ਵਿਚ ਗੁਪਤ ਸੂਚਨਾ ਦੇ ਅਧਾਰ ’ਤੇ ਜਗਰੂਪ ਸਿੰਘ ਉਰਫ ਜੁਗਨੂ ਕਾਬੂ ਕੀਤਾ ਹੈ ਉਹਨਾਂ ਦੱਸਿਆ ਕਿ ਜਗਰੂਪ ਸਿੰਘ ਉਰਫ ਜੁਗਨੂ ਵੱਡੇ ਪੱਧਰ ਦੇ ਉੱਪਰ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ। ਜਿਸ ’ਤੇ ਕਾਰਵਾਈ ਕਰਦੇ ਥਾਣਾ ਲੋਪੋਕੇ ਦੀ ਪੁਲਿਸ ਨੇ ਜਗਰੂਪ ਸਿੰਘ ਉਰਫ ਜੁਗਨੂ ਦੇ ਕੋਲੋਂ 05 ਕਿਲੋ ਹੈਰੋਇਨ ਦੋ ਮੋਬਾਇਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਇੱਕ ਹੋਰ ਮਾਮਲੇ ’ਚ ਪੁਲਿਸ ਨੇ ਥਾਣਾ ਲੋਪੋਕੇ ਅਧੀਨ ਆਉਂਦੇ ਇਲਾਕੇ ਵਿਚ ਇੱਕ ਖੇਤਾਂ ਦੇ ਵਿੱਚੋਂ ਡਰੋਨ ਬਰਾਮਦ ਕੀਤਾ ਤੇ ਡਰੋਨ ਦੇ ਨਾਲ 05 ਕਿਲੋ ਹੈਰੋਇਨ ਦਾ ਪੈਕਟ ਵੀ ਬਰਾਮਦ ਕੀਤਾ ਹੈ। ਜਿਸ ਦੇ ਚਲਦੇ ਪੁਲਿਸ ਨੇ ਡਰੋਨ ਤੇ ਹੈਰੋਇਨ ਆਪਣੇ ਕਬਜ਼ੇ ਤੇ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਪੁਲਿਸ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪੰਜ ਨਸ਼ਾ ਤਸਕਰਾਂ ਦੀਆਂ ਦੋ ਕਰੋੜ 7 ਲੱਖ 20 ਹਜ਼ਾਰ ਦੀ ਕੀਮਤ ਦੀਆਂ ਪ੍ਰਾਪਰਟੀਆਂ ਵੀ ਫਰੀਜ ਕੀਤੀਆਂ ਗਈਆਂ ਹਨ। ਜਿਨਾਂ ਵਿਚ ਰਵਿਤਿੰਦਰ ਸਿੰਘ ਉਰਫ ਰਵੀ, ਗੁਰਦੀਪ ਸਿੰਘ ਉਰਫ ਚੌਂਕੀਦਾਰ, ਰੋਸ਼ਨ ਸਿੰਘ ਉਰਫ ਰੋਸ਼ੀ ਅਤੇ ਮਨਜੀਤ ਸਿੰਘ ਉਰਫ ਕਾਲੂ ਤੇ ਧਰਮਿੰਦਰ ਸਿੰਘ ਉਰਫ ਬਲਦੇਵ ਸਿੰਘ ਨਾਮ ਤੇ ਨਸ਼ਾ ਤਸਕਰ ਸ਼ਾਮਿਲ ਹਨ।

Leave a Reply

Your email address will not be published. Required fields are marked *