ਡੇਰਾਬੱਸੀ ‘ਚ ਦੋ ਨਕਾਬਪੋਸ਼ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਆਂ ਚਲਾ ਕੇ ਫਰਾਰ

ਚੰਡੀਗੜ੍ਹ ਪੰਜਾਬ

ਡੇਰਾਬੱਸੀ ‘ਚ ਦੋ ਨਕਾਬਪੋਸ਼ ਇਮੀਗ੍ਰੇਸ਼ਨ ਸੈਂਟਰ ‘ਤੇ ਗੋਲੀਆਂ ਚਲਾ ਕੇ ਫਰਾਰ

ਡੇਰਾਬੱਸੀ, 19 ਸਤੰਬਰ, ਬੋਲੇ ਪੰਜਾਬ ਬਿਊਰੋ

ਡੇਰਾਬੱਸੀ ਥਾਣੇ ਦੇ ਪਿਛਲੇ ਪਾਸੇ ਇਮੀਗ੍ਰੇਸ਼ਨ ਸਰਵਿਸ ਐਜੂਕੇਸ਼ਨ ਸੈਂਟਰ ਦੇ ਮਾਲਕ ਨੂੰ ਫਿਰੌਤੀ ਵਾਲੀ ਚਿੱਠੀ ਦੇਣ ਆਏ ਦੋ ਨਕਾਬਪੋਸ਼ ਹਮਲਾਵਰ 4-5 ਗੋਲੀਆਂ ਚਲਾ ਕੇ ਫ਼ਰਾਰ ਹੋ ਗਏ।ਹਮਲਾਵਰ ਨੌਜਵਾਨਾਂ ਨੇ ਪਹਿਲਾਂ ਰਿਸੈਪਸ਼ਨ ’ਤੇ ਬੈਠੀ ਲੜਕੀ ਨੂੰ ਫਿਰੌਤੀ ਵਾਲੀ ਚਿੱਠੀ ਦਿੱਤੀ, ਫ਼ਿਰ ਸੀਸ਼ੇ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ। ਗੋਲੀਆਂ ਚਲਾਉਣ ਵਾਲੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਆਏ ਸਨ।ਸਾਰੀ ਘਟਨਾ ਸੀ. ਸੀ. ਟੀ.ਵੀ. ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਣ ’ਤੇ ਐਸ. ਐਸ. ਪੀ. ਮੋਹਾਲੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਜਾਣਕਾਰੀ ਅਨੁਸਾਰ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Leave a Reply

Your email address will not be published. Required fields are marked *