ਈਡੀ ਨੂੰ ਛਾਪੇ ਦੌਰਾਨ ਸਾਬਕਾ ਆਈ.ਏ.ਐਸ. ਅਧਿਕਾਰੀ ਘਰੋਂ ਮਿਲੇ ਕਰੋੜਾਂ ਰੁਪਏ ਦੇ ਹੀਰੇ, ਗਹਿਣੇ ਤੇ ਨਕਦੀ
ਚੰਡੀਗੜ੍ਹ, 19 ਸਤੰਬਰ, ਬੋਲੇ ਪੰਜਾਬ ਬਿਊਰੋ
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇੱਕ ਲਗਜ਼ਰੀ ਫਲੈਟ ਬਣਾਉਣ ਵਾਲੀ ਕੰਪਨੀ ਨਾਲ ਸਬੰਧਤ ਪ੍ਰੋਜੈਕਟ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਐਡ. ਨੋਇਡਾ ਅਥਾਰਟੀ ਦੇ ਸਾਬਕਾ ਸੀ.ਈ.ਓ. ਅਤੇ ਉੱਤਰ ਪ੍ਰਦੇਸ਼ ਕੇਡਰ ਦੇ ਸਾਬਕਾ ਆਈ.ਏ.ਐਸ. ਅਧਿਕਾਰੀ ਮਹਿੰਦਰ ਸਿੰਘ ਦੇ ਚੰਡੀਗੜ੍ਹ ਸਥਿਤ ਆਲੀਸ਼ਾਨ ਘਰ ‘ਤੇ ਛਾਪਾ ਮਾਰਿਆ।ਇਸ ਦੌਰਾਨ ਕੋਠੀ ਤੋਂ ਕਰੋੜਾਂ ਦੀ ਨਕਦੀ, ਹੀਰੇ, ਸੋਨੇ ਦੇ ਗਹਿਣੇ ਅਤੇ ਸ਼ੱਕੀ ਦਸਤਾਵੇਜ਼ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਦੇ ਘਰੋਂ ਕਰੋੜਾਂ ਰੁਪਏ ਦੇ ਹੀਰੇ ਅਤੇ ਕਰੋੜਾਂ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਮਹਿੰਦਰ ਸਿੰਘ ਦੇ ਬੈੱਡ ਅਤੇ ਅਲਮਾਰੀ ਅੰਦਰੋਂ ਹੀਰੇ ਮਿਲੇ ਹਨ।ਦਰਅਸਲ, ਲੋਟਸ 300 ਪ੍ਰੋਜੈਕਟ ਦੇ ਮਾਮਲੇ ਵਿਚ ਈ.ਡੀ. ਨੇ ਦੇਸ਼ ਭਰ ‘ਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ 300 ਕਰੋੜ ਰੁਪਏ ਦਾ ਘਪਲਾ ਸੀ। ਇਸ ਮਾਮਲੇ ‘ਚ ਦਿੱਲੀ ਤੋਂ ਇਲਾਵਾ ਨੋਇਡਾ ਤੇ ਮੇਰਠ ‘ਚ ਵੀ ਛਾਪੇਮਾਰੀ ਕੀਤੀ ਸੀ।