ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਂ ‘ਤੇ 15 ਲੱਖ ਰੁਪਏ ਹੜੱਪੇ, ਤਿੰਨ ਔਰਤਾਂ ‘ਤੇ ਕੇਸ ਦਰਜ

ਚੰਡੀਗੜ੍ਹ ਪੰਜਾਬ

ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਂ ‘ਤੇ 15 ਲੱਖ ਰੁਪਏ ਹੜੱਪੇ, ਤਿੰਨ ਔਰਤਾਂ ‘ਤੇ ਕੇਸ ਦਰਜ

ਜਗਰਾਉਂ, 18 ਸਤੰਬਰ, ਬੋਲੇ ਪੰਜਾਬ ਬਿਊਰੋ

ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਉੱਚ ਅਧਿਕਾਰੀਆਂ ਦਾ ਨਾਮ ਵਰਤ ਕੇ ਸ਼ਹਿਰ ਦੇ ਪਰਿਵਾਰ ਤੋਂ 15 ਲੱਖ ਹੜੱਪਣ ਵਾਲੀਆਂ ਤਿੰਨ ਔਰਤਾਂ ਵਿਰੁੱਧ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ।ਸਰਿਤਾ ਗੋਇਲ ਵਾਸੀ ਕੱਚਾ ਕਿਲਾ ਜਗਰਾਉਂ ਜੋ ਸ਼ਹਿਰ ਵਿਚ ਬੁਟੀਕ ਚਲਾ ਰਹੀ ਹੈ, ਨੇ ਸ਼ਿਕਾਇਤ ‘ਚ ਦੱਸਿਆ ਕਿ ਪਿਛਲੇ ਸਾਲ 9 ਨਵੰਬਰ ਨੂੰ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਗੁਰਮੀਤ ਸਿੰਘ ਵਾਸੀ ਪਿੰਡ ਸਿੱਧਵਾਂ ਖੁਰਦ (ਥਾਣਾ ਸਦਰ) ਦੀ ਸ਼ਿਕਾਇਤ ‘ਤੇ ਕੇਸ ਦਰਜ ਹੋਇਆ ਸੀ।ਇਸ ਕੇਸ ਤੋਂ ਬਾਅਦ ਉਨ੍ਹਾਂ ਕੋਲ ਕੱਪੜੇ ਸਿਲਾਈ ਕਰਵਾਉਣ ਲਈ ਆਉਂਦੀਆਂ ਜਸਪ੍ਰੀਤ ਕੌਰ ਵਾਸੀ ਐਵਨ ਅਮਰੋਜ ਵਾਸੀ ਗਾਲਿਬ ਕਲਾਂ ਤੇ ਹਰਵਿੰਦਰ ਕੌਰ ਵਾਸੀ ਕੋਠੇ ਸ਼ੇਰਜੰਗ ਨੇ ਉਨ੍ਹਾਂ ਦੇ ਪੁੱਤਰ ਦਾ ਨਾਂ ਕੇਸ ਵਿੱਚੋਂ ਕਢਵਾਉਣ ਲਈ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਸਬੰਧ ਹੋਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲਏ।ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।