22 ਸਾਲਾ ਪੰਜਾਬਣ ਲੜਕੀ ਦੀ ਕੈਨੇਡਾ ‘ਚ ਮੌਤ

ਚੰਡੀਗੜ੍ਹ ਪੰਜਾਬ

22 ਸਾਲਾ ਪੰਜਾਬਣ ਲੜਕੀ ਦੀ ਕੈਨੇਡਾ ‘ਚ ਮੌਤ


ਮਾਲੇਰਕੋਟਲਾ, 17 ਸਤੰਬਰ,ਬੋਲੇ ਪੰਜਾਬ ਬਿਊਰੋ :


ਕੈਨੇਡਾ ‘ਚ 22 ਸਾਲਾ ਲੜਕੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅਨੂ ਮਾਲੜਾ (22ਸਾਲਾ) ਪੁੱਤਰੀ  ਗੁਰਪ੍ਰੀਤ ਸਿੰਘ  ਪਿੰਡ ਮਾਣਕੀ ਜ਼ਿਲ੍ਹਾ ਮਾਲੇਰਕੋਟਲਾ ਦੀ ਕੈਨੇਡਾ ਚ ਮੌਤ ਹੋ ਗਈ ਹੈ। ਉਹ ਪਿਛਲੇ 4 ਸਾਲਾਂ ਤੋਂ ਕੈਨੇਡਾ ਦੇ ਨੋਵਾ ਸਕੋਸ਼ੀਆ ਵਿੱਚ ਰਹਿ ਰਹੀ ਸੀ। ਉਹ ਪਿਛਲੇ ਕੁੱਝ ਸਮੇਂ ਤੋ ਚੇਚਕ ਦੀ ਬਿਮਾਰੀ ਨਾਲ ਜੂਝ ਰਹੀ ਸੀ।
ਜ਼ਿਕਰਯੋਗ ਹੈ ਕਿ ਉਸ ਦੀ ਵੱਡੀ ਭੈਣ ਪ੍ਰੀਤੀ ਮਾਲੜਾ ਜੋ ਕਿ ਛੇ ਸਾਲ ਪਹਿਲਾਂ ਕੈਨੇਡਾ ਗਈ ਸੀ ਉਹ ਵੀ ਉਸ ਦੇ ਨਾਲ ਹੀ ਰਹਿ ਰਹੀ ਸੀ। ਦੱਸਣਯੋਗ ਹੈ ਕਿ ਅਨੂ ਆਈਲਟਸ ਕਰ ਕੇ 4 ਸਾਲ ਪਹਿਲਾਂ ਕੈਨੇਡਾ ਗਈ ਸੀ ਅਤੇ ਹੁਣ ਵਰਕ ਪਰਮਿਟ ’ਤੇ ਸੀ।

Leave a Reply

Your email address will not be published. Required fields are marked *