ਸੂਬੇ ਵਿਚ ਵਿੱਤੀ ਐਮਰਜੰਸੀ ਵਰਗੇ ਹਾਲਾਤ : ਬਾਜਵਾ
ਮੋਹਾਲੀ, 17 ਸਤੰਬਰ ,ਬੋਲੇ ਪੰਜਾਬ ਬਿਊਰੋ –
ਪੰਜਾਬ ਵਿੱਚ ਵੱਧ ਰਹੀਆਂ ਕਤਲ ਅਤੇ ਲੁੱਟਾਂ ਖੋਹਾਂ ਦੀਆਂ
ਵਾਰਦਾਤਾਂ ਅਤੇ ਢਿੱਲੀ ਕਾਨੂੰਨ ਵਿਵਸਥਾ ਦੇ ਵਿਰੋਧ ਵਿਚ ਅੱਜ ਬਲਾਕ ਕਾਂਗਰਸ ਕਮੇਟੀ
ਮੋਹਾਲੀ ਵੱਲੋ ਡੀ.ਐੱਸ.ਪੀ ਦਫਤਰ ਸੈਕਟਰ 79 ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ, ਇਸ
ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਤਕਰੀਬਨ 10
ਵਜੇ ਤੋਂ ਲੈਕੇ 1:30 ਵਜੇ ਤੱਕ ਆਮ ਆਦਮੀ ਪਾਰਟੀ ਦੇ ਖਿਲਾਫ ਰੱਜ ਕੇ ਨਾਅਰੇਬਾਜੀ ਕੀਤੀ
ਗਈ।ਜਿਸ ਮਗਰੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੈਬਨਿਟ ਮੰਤਰੀ , ਸੀਨੀਅਰ
ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ
ਨਾਜ਼ੁਕ ਮੋੜ ‘ਤੇ ਪਹੁੰਚ ਗਈ ਹੈ, ਜਿਸ ਨਾਲ ਲੋਕਾਂ ਦੀ ਸੁਰੱਖਿਆ ਨੂੰ ਗੰਭੀਰ ਖ਼ਤਰਾ
ਪੈਦਾ ਹੋ ਗਿਆ ਹੈ l ਉਨ੍ਹਾਂ ਅੱਗੇ ਕਿਹਾ, ਹਾਲ ਹੀ ਦੇ ਮਹੀਨਿਆਂ ਵਿੱਚ, ਹਿੰਸਕ
ਅਪਰਾਧਾਂ, ਖਾਸ ਤੌਰ ‘ਤੇ ਕਤਲਾਂ ਵਿੱਚ ਚਿੰਤਾਜਨਕ ਵਾਧਾ ਹੋਇਆ ਹੈ, ਜਿਸ ਨਾਲ ਨਾਗਰਿਕ
ਆਪਣੇ ਘਰਾਂ ਵਿੱਚ ਵੀ ਡਰ ਵਿੱਚ ਰਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਸਿਰਫ਼ ਅਗਸਤ ਮਹੀਨੇ ਵਿੱਚ ਸੂਬੇ ਵਿੱਚ 20 ਕਤਲ ਹੋਏ ਹਨ ਅਤੇ ਹਰ
ਹਫ਼ਤੇ ਔਸਤਨ 3-4 ਕਤਲ ਹੋਏ ਹਨ। 3 ਸਤੰਬਰ ਨੂੰ ਵਾਪਰੀ ਭਿਆਨਕ ਘਟਨਾ, ਜਿੱਥੇ
ਫਿਰੋਜ਼ਪੁਰ ਵਿੱਚ 50 ਰਾਊਂਡ ਫਾਇਰਿੰਗ ਦੌਰਾਨ ਤਿੰਨ ਨੌਜਵਾਨਾਂ ਦੀ ਗੋਲੀਆਂ ਮਾਰ ਕੇ
ਹੱਤਿਆ ਕਰ ਦਿੱਤੀ ਗਈ ਸੀ, ਨੇ ਪੰਜਾਬ ਵਿੱਚ ਅਮਨ-ਕਾਨੂੰਨ ਦੀ ਵਿਗਾੜ ਨੂੰ ਹੋਰ ਉਜਾਗਰ
ਕੀਤਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਤੋਂ ਸਪੱਸ਼ਟ ਹੁੰਦਾ ਹੈ ਕਿ ਮੁੱਖ
ਮੰਤਰੀ ਵਜੋਂ ਭਗਵੰਤ ਮਾਨ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ 2022 ਵਿੱਚ ਸੱਤਾ ਵਿੱਚ ਆਈ ਹੈ, ਅਪਰਾਧ
ਦਰ ਵਿੱਚ ਨਾਟਕੀ ਵਾਧਾ ਹੋਇਆ ਹੈ। ਇਕੱਲੇ ਉਸ ਸਾਲ ਵਿੱਚ, ਆਈਪੀਸੀ ਦੇ ਤਹਿਤ 73,626
ਅਪਰਾਧ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ 670 ਕਤਲ ਸ਼ਾਮਲ ਸਨ, ਜੋ ਕਿ ਪ੍ਰਤੀ ਦਿਨ
ਲਗਭਗ ਦੋ ਕਤਲਾਂ ਦੇ ਨਾਲ-ਨਾਲ 6,230 ਹਿੰਸਕ ਅਪਰਾਧਾਂ ਦੇ ਨਾਲ ਸਨ। ਲਾਰੈਂਸ ਬਿਸ਼ਨੋਈ
ਵਰਗੇ ਅਪਰਾਧੀ ਜੇਲ੍ਹਾਂ ਦੇ ਅੰਦਰੋਂ ਕੰਮ ਕਰ ਰਹੇ ਹਨ ਅਤੇ ਲੰਡਾ ਹਰੀਕੇ ਵਰਗੇ
ਗੈਂਗਸਟਰਾਂ ਵੱਲੋਂ ਵਿਦੇਸ਼ਾਂ ਤੋਂ ਅਪਰਾਧਿਕ ਨੈੱਟਵਰਕ ਨਾਲ ਨਜਿੱਠਣ ਨਾਲ ਗੈਂਗ ਹਿੰਸਾ
ਦੇ ਵਾਧੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਕੋਈ ਵੀ ਥਾਂ, ਇੱਥੋਂ ਤੱਕ ਕਿ ਜੇਲ੍ਹਾਂ
ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿੱਚ ਅਪਰਾਧੀਆਂ ਦਾ ਕਾਰੋਬਾਰ
ਕਈ ਗੁਣਾ ਵਧ ਗਿਆ ਹੈ। ਸੱਤਾਧਾਰੀ ਪਾਰਟੀ ਦੇ ਆਗੂ ਵੀ ਇਸ ਤੋਂ ਮੁਕਤ ਨਹੀਂ ਹਨ, ਜਿਸ
ਦਾ ਸਬੂਤ 10 ਸਤੰਬਰ ਨੂੰ ‘ਆਪ’ ਕਿਸਾਨ ਵਿੰਗ ਦੇ ਆਗੂ ਤਰਲੋਚਨ ਸਿੰਘ ਦੇ ਕਤਲ ਤੋਂ
ਮਿਲਦਾ ਹੈ।
ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਦੇ ਇਸ ਤਰ੍ਹਾਂ ਢਹਿ-ਢੇਰੀ ਹੋਣ ਨਾਲ ਪੰਜਾਬ ਦੀ
ਆਰਥਿਕਤਾ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਗੈਂਗਸਟਰਾਂ ਵੱਲੋਂ ਵੱਡੇ ਪੱਧਰ ‘ਤੇ
ਫਿਰੌਤੀ ਮੰਗਣ ਵਾਲੇ ਕਾਰੋਬਾਰੀ ਮਾਲਕਾਂ ਤੋਂ ਜ਼ਬਰਦਸਤੀ ਕੀਤੀ ਜਾ ਰਹੀ ਹੈ, ਜਿਸ ਕਾਰਨ
ਬਹੁਤ ਸਾਰੇ ਉਦਯੋਗਾਂ ਨੂੰ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਤਬਦੀਲ ਕਰਨ ਲਈ ਮਜਬੂਰ
ਹੋਣਾ ਪਿਆ ਹੈ। ਨਿਵੇਸ਼ਕ ਪੰਜਾਬ ਵਿੱਚ ਕਾਰੋਬਾਰ ਸਥਾਪਤ ਕਰਨ ਤੋਂ ਝਿਜਕ ਰਹੇ ਹਨ, ਜਿਸ
ਨਾਲ ਸੂਬੇ ਦੀ ਆਰਥਿਕਤਾ ਹੋਰ ਕਮਜ਼ੋਰ ਹੋ ਰਹੀ ਹੈ। ਇਸ ਦੌਰਾਨ, ਪੰਜਾਬ ਦੇ ਨੌਜਵਾਨ
ਨਿਰਾਸ਼ਾ ਦੇ ਚੱਕਰ ਵਿੱਚ ਫਸੇ ਹੋਏ ਹਨ, ਬਹੁਤ ਸਾਰੇ ਜਾਂ ਤਾਂ ਦੇਸ਼ ਛੱਡ ਕੇ, ਨਸ਼ਿਆਂ
ਦੇ ਜਾਲ ਵਿੱਚ ਫਸ ਜਾਂਦੇ ਹਨ, ਜਾਂ ਸੰਗਠਿਤ ਅਪਰਾਧ ਦੀ ਦੁਨੀਆਂ ਵਿੱਚ ਫਸ ਜਾਂਦੇ ਹਨ।
ਇਸ ਵਿਗੜਦੀ ਸਥਿਤੀ ਵਿੱਚ ਰਾਜ ਭਰ ਵਿੱਚ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਹੈ, ਖਾਸ
ਕਰਕੇ ਮੁਹਾਲੀ ਵਿੱਚ, ਜਿੱਥੇ ਵਸਨੀਕਾਂ ਨੂੰ ਅਕਸਰ ਚੋਰੀਆਂ ਦਾ ਸਾਹਮਣਾ ਕਰਨਾ ਪੈਂਦਾ
ਹੈ। ਇਸ ਤੋਂ ਇਲਾਵਾ, ਸਿਆਸੀ ਬਦਲਾਖੋਰੀ ਜ਼ੋਰਾਂ ‘ਤੇ ਹੈ, ਕਾਂਗਰਸੀ ਵਰਕਰਾਂ ਨੂੰ
ਝੂਠੇ ਕੇਸਾਂ ਅਤੇ ਤੰਗ ਪ੍ਰੇਸ਼ਾਨ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਪੰਜਾਬ ਕਾਨੂੰਨ ਰਹਿਤ ਰਾਜ ਬਣਨ ਦੀ ਕਗਾਰ ‘ਤੇ ਹੈ, ਅਤੇ ਵਿਵਸਥਾ ਬਹਾਲ ਕਰਨ ਲਈ ਫੌਰੀ
ਕਾਰਵਾਈ ਦੀ ਲੋੜ ਹੈ। ਬਲਬੀਰ ਸਿੰਘ ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਵਿਗੜ ਰਹੇ
ਹਾਲਾਤਾਂ ਲਈ ‘ਆਪ’ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਅਤੇ ਸੂਬੇ ਵਿੱਚ ਸ਼ਾਂਤੀ,
ਸੁਰੱਖਿਆ ਅਤੇ ਆਰਥਿਕ ਪੁਨਰ ਸੁਰਜੀਤੀ ਦੀ ਮੰਗ ਕਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ
ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ “ਤੇ ਵਰਦਿਆਂ ਕਿਹਾ ਕਿ ਸਰਕਾਰ ਦੀਆਂ ਗ਼ਲਤ
ਨੀਤੀਆਂ ਕਾਰਨ ਵਿੱਤੀ ਐਮਰਜੰਸੀ ਵਰਗੇ ਹਾਲਾਤ ਬਣ ਗਏ ਹਨ l ਧਰਨੇ ਨੂੰ ਸੰਬੋਧਨ ਕਰਦਿਆਂ
ਉਨ੍ਹਾਂ ਕਿਹਾ ਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੂਬੇ ਨੂੰ
ਕਰਜ਼ਾ ਮੁਕਤ ਬਣਾਇਆ ਜਾਵੇਗਾ ਪਰ ਸੂਬੇ ਸਿਰ ਪਿੱਛਲੇ ਢਾਈ ਸਾਲਾਂ ਵਿਚ ਕਰਜ਼ੇ ਦੀ ਪੰਡ
ਹੋਰ ਭਾਰੀ ਹੋ ਗਈ ਹੈ l ਪਿੰਡਾਂ ਵਿਚ ਵਿਕਾਸ ਕਾਰਜਾਂ ਵਾਸਤੇ ਅੱਜ ਤਕ ਧੇਲਾ ਨਹੀਂ
ਭੇਜਿਆ ਗਿਆ l
ਦੂਜੇ ਪਾਸੇ, ਅਮਨ ਕਾਨੂੰਨ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ l ਨਿੱਤ ਸ਼ਰੇਆਮ ਕਤਲ ਹੋ
ਰਹੇ ਹਨ l ਚਿੰਤਿਤ ਮਾਪੇ ਅਪਣੇ ਬੱਚਿਆਂ ਨੂੰ ਧੜਾਧੜ ਵਿਦੇਸ਼ਾਂ ਵਿਚ ਭੇਜ ਰਹੇ ਹਨ l
ਉਨ੍ਹਾਂ ਕਿਹਾ ਕਿ ਚਾਰੇ ਪਾਸੇ ਤੋਂ ਸੂਬੇ ਦੀ ਹਾਲਤ ਖ਼ਰਾਬ ਹੋ ਗਈ ਹੈ ਜਿਸ ਕਾਰਨ ਮੁੱਖ
ਮੰਤਰੀ ਨੂੰ ਅਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਅਪਣੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇ
ਦੇਣਾ ਚਾਹੀਦਾ ਹੈ l
ਇਸ ਰੋਸ ਧਰਨੇ ਵਿੱਚ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ
ਚੈਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਨਿਭਾਈ
ਗਈ।ਇਸ ਰੋਸ ਧਰਨੇ ਨੂੰ ਨਗਰ ਨਿਗਮ ਮੋਹਾਲੀ ਦੇ ਮੇਅਰ ਸ ਅਮਰਜੀਤ ਸਿੰਘ ਜੀਤੀ
ਸਿੱਧੂ,ਨਗਰ ਨਿਗਮ ਮੋਹਾਲੀ ਦੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ,ਬਲਾਕ ਕਾਂਗਰਸ
ਕਮੇਟੀ ਮੋਹਾਲੀ ਦੇ ਸ਼ਹਿਰੀ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਬਲਾਕ ਕਾਂਗਰਸ ਕਮੇਟੀ
ਮੋਹਾਲੀ ਦੇ ਦਿਹਾਤੀ ਪ੍ਰਧਾਨ ਸ ਸਤਨਾਮ ਸਿੰਘ ਗਿੱਲ ,ਸੁੱਚਾ ਸਿੰਘ ਕਲੌੜ ਕੌਂਸਲਰ,
ਮੰਡਲ ਪ੍ਰਧਾਨ ਸੰਤ ਸਿੰਘ ਸੰਨੀ ਕੰਡਾ, ਰਾਜੇਸ਼ ਲਖੋਤਰਾ ਚੈਅਰਮੈਨ ਐਸ ਸੀ ਸੈੱਲ
ਮੋਹਾਲੀ,ਮੁਲਾਜਮ ਆਗੂ ਲੱਖਾਂ ਸਿੰਘ,ਬਲਜਿੰਦਰ ਸਿੰਘ ਰਿਟ. ਐਸ ਡੀ ਓ,ਸੁਖਦੀਪ ਸਿੰਘ
ਨਿਆਂ ਸ਼ਹਿਰ, ਲੇਬਰਫੈਡ ਦੇ ਮੀਤ ਚੈਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਨਾ,ਹਰਦਿਆਲ ਚੰਦ
ਬਡਬਰ,ਮਹਿਲਾ ਕਾਂਗਰਸੀ ਆਗੂ ਸ਼੍ਰੀਮਤੀ ਕ੍ਰਿਸ਼ਨਾ ਮੀਤੁ, ਸ਼੍ਰੀਮਤੀ ਰੁਪਿੰਦਰ ਕੌਰ ਰੀਨਾ
ਕੌਂਸਲਰ, ਨੇ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਰਾਣਾ
ਸਾਬਕਾ ਪ੍ਰਧਾਨ ਨਗਰ ਕੌਂਸਲ ਮੋਹਾਲੀ,ਕਮਲ ਪ੍ਰੀਤ ਸਿੰਘ ਬੰਨੀ,ਨਵਜੋਤ ਸਿੰਘ ਬਾਛਲ,
ਜਸਵੀਰ ਸਿੰਘ ਮਾਣਕੁ , ਗੁਰਚਰਨ ਸਿੰਘ ਭਮਰਾ, ਵਿਨੀਤ ਮਲੀਕ,ਅਸ਼ੋਕ ਕੌਂਡਲ,ਅਨੁਰਾਧਾ
ਆਨੰਦ, ਹਰਜੀਤ ਸਿੰਘ ਭੋਲੂ , ਦਵਿੰਦਰ ਕੌਰ ਵਾਲਿਆਂ, ਮਨਜੀਤ ਕੌਰ, ਰਵਿੰਦਰ ਸਿੰਘ,
ਮਾਸਟਰ ਚਰਨ ਸਿੰਘ, ਪਰਮਜੀਤ ਸਿੰਘ ਹੈਪੀ, ਨਛੱਤਰ ਸਿੰਘ, ਗੁਰਸਾਹਿਬ ਸਿੰਘ,ਕੁਲਵੰਤ
ਸਿੰਘ ਕਲੇਰ, ਜਗਦੀਸ਼ ਸਿੰਘ ਜੱਗਾ, ਇੰਦਰ ਜੀਤ ਸਿੰਘ ਢਿੱਲੋਂ, ਸੁਨੀਲ ਪਿੰਕਾ, ਸਾਰੇ
ਕੌਂਸਲਰ , ਭਗਤ ਸਿੰਘ ਨਾਮਧਾਰੀ ਬਾਲ ਕ੍ਰਿਸ਼ਨ ਗੋਇਲ ਸਰਪੰਚ ਮੋਲੀ ਬੈਦਵਾਨ, ਸੀਨੀਅਰ
ਆਗੂ ਜੀ ਐਸ ਰਿਆੜ, ਕਮਲ ਜੀਤ ਸਿੰਘ ਚਾਵਲਾ ,ਇੰਦਰਜੀਤ ਸਿੰਘ ਖੋਖਰ,ਪ੍ਰਦੀਪ
ਸੋਨੀ,ਮਨਜੀਤ ਸਿੰਘ ਤੰਗੌਰੀ ਮੀਤ ਚੈਅਰਮੈਨ ਬਲਾਕ ਸੰਮਤੀ ਖਰੜ, ਟਹਿਲ ਸਿੰਘ ਮਾਣਕਪੁਰ
ਕੱਲਰ, ਸ਼ੇਰ ਸਿੰਘ ਦੈੜ੍ਹੀ,ਚੌਧਰੀ ਦੀਪ ਚੰਦ ਗੋਬਿੰਦਗੜ੍ਹ, ਚੌਧਰੀ ਰਿਸ਼ੀ ਪਾਲ ਸਨੇਟਾ,
ਅਜੈਬ ਸਿੰਘ ਬਕਾਰਪੁਰ, ਹਰਚਰਨ ਸਿੰਘ ਗਰੇਵਾਲ, ਨੰਬਰਦਾਰ ਗੁਰਚਰਨ ਸਿੰਘ ਗੀਗੇ ਮਾਜਰਾ,
ਮਲਵਿੰਦਰ ਸਿੰਘ ਮੱਲੀ ਗੀਗੇ ਮਾਜਰਾ, ਗੁਰਿੰਦਰ ਸਿੰਘ ਖੱਟੜਾ ਦੇੜੀ, ਅਮਰੀਕ ਸਿੰਘ
ਸਰਪੰਚ ਕੰਬਲਾ, ਜਸਵਿੰਦਰ ਸਿੰਘ ਪੱਪਾ ਗਿੱਦੜਪੁਰ,ਰਮਨਦੀਪ ਸਿੰਘ ਸਰਪੰਚ ਸਫ਼ੀਪੁਰ,
ਅਜਮੇਰ ਸਿੰਘ ਸਰਪੰਚ ਦਾਊਂ,ਮੋਹਨ ਸਿੰਘ ਸਰਪੰਚ ਰਾਏਪੁਰ, ਮਨਫੂਲ ਸਿੰਘ ਸਰਪੰਚ ਬੜੀ,
ਸੁਦੇਸ਼ ਕੁਮਾਰ ਗੋਗਾ ਸਰਪੰਚ ਬੇਰੋਂਪੁਰ,ਅਵਤਾਰ ਸਿੰਘ ਸਰਪੰਚ ਭਾਗੋ ਮਾਜਰਾ, ਲਖਮੀਰ
ਸਿੰਘ ਕਾਲਾ ਸਰਪੰਚ ਪੱਤੋਂ, ਗੁਰਮੀਤ ਸਿੰਘ ਸਾ ਸਰਪੰਚ ਸਿਆਓ,ਰਜਿੰਦਰ ਸਿੰਘ ਧਰਮਗੜ੍ਹ
ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ
ਪੰਚ,ਸਰਪੰਚ ਹਾਜ਼ਰ ਸਨ।