ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਨੂੰ ਜੀ ਆਇਆਂ ਆਖਿਆ

ਚੰਡੀਗੜ੍ਹ ਪੰਜਾਬ


15 ਅਕਤੂਬਰ ਨੂੰ ਲਾਏ ਜਾਣ ਵਾਲਾ ਧਰਨਾ ਅਗਲੇ ਐਲਾਨ ਤੱਕ ਮੁੱਲਤਵੀ

ਐੱਸ. ਏ.ਐੱਸ. ਨਗਰ 17 ਸਤੰਬਰ ,ਬੋਲੇ ਪੰਜਾਬ ਬਿਊਰੋ :

ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਪੰਜਾਬ ਦਾ ਵਫਦ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਨਵ ਨਿਯੁਕਤ ਡਾਇਰੈਕਟਰ ਸ. ਪਰਮਜੀਤ ਸਿੰਘ ਜੀ ਨੂੰ ਉਨ੍ਹਾਂ ਦੇ ਦਫਤਰ ਵਿਖੇ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਦੀ ਅਗਵਾਈ ’ਚ ਮਿਲਿਆ। ਜਿਸ ਵਿੱਚ ਗੁਰਮੀਤ ਸਿੰਘ ਭਾਂਖਰਪੁਰ ਜਨਰਲ ਸਕੱਤਰ, ਜਾਗੀਰ ਸਿੰਘ ਢਿੱਲੋਂ ਸਕੱਤਰ, ਦਿਆਲ ਸਿੰਘ ਜ਼ਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ ਆਦਿ ਹਾਜ਼ਰ ਸਨ।
ਜਥੇਬੰਦੀ ਦੇ ਵਫਦ ਵੱਲੋਂ ਡਾਇਰੈਕਟਰ ਸਾਹਿਬ ਨੂੰ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੇ ਜੀ ਆਇਆਂ ਕਹਿੰਦੇ ਹੋਏ ਪੂਰਜ਼ੋਰ ਸਵਾਗਤ ਕੀਤਾ ਗਿਆ। ਆਪਣੀਆਂ ਮੰਗਾਂ ਸੰਬੰਧੀ ਗੱਲਬਾਤ ਕਰਦਿਆਂ ਡਾਇਰੈਕਟਰ ਸਾਹਿਬ ਨੂੰ ਲਿਖਤ ਮੰਗ ਪੱਤਰ ਸੌਂਪਿਆ ਗਿਆ। ਡਾਇਰੈਕਟਰ ਸਾਹਿਬ ਨੇ ਵਫਦ ਨੂੰ ਦੱਸਿਆ ਕਿ ਵਿਭਾਗ ਵਲੋਂ ਬਹੁਤ ਛੇਤੀ ਪੰਚਾਇਤੀ ਚੋਣਾ ਕਰਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਸਾਰਾ ਧਿਆਨ ਇਸ ਪਾਸੇ ਵੱਲ ਲੱਗਾ ਹੋਇਆ ਹੈ। ਪੰਚਾਇਤੀ ਚੋਣਾਂ ਦਾ ਕੰਮ ਨੇਪਰੇ ਚੜ੍ਹ ਜਾਣ ਤੋਂ ਬਾਅਦ ਪੈਨਸ਼ਨਰਾਂ ਦੀਆਂ ਮੰਗਾਂ ਦਾ ਹੱਲ ਵੀ ਕਰ ਦਿੱਤਾ ਜਾਵੇਗਾ। ਗੱਲਬਾਤ ਬਹੁਤ ਹੀ ਸੁਖਾਵੇਂ ਹਾਸੇ ਠੱਠੇ ਦੇ ਮਾਹੌਲ ਵਿੱਚ ਸੰਪਨ ਹੋਈ। ਜਿਸ ਤੋਂ ਪ੍ਰਭਾਵਿਤ ਹੋ ਕੇ ਜਥੇਬੰਦੀ ਵੱਲੋਂ 15 ਅਕਤੂਬਰ ਨੂੰ ਲਾਏ ਜਾਣ ਵਾਲਾ ਧਰਨਾ ਅਗਲੇ ਐਲਾਨ ਤੱਕ ਮੁੱਲਤਵੀ ਕਰ ਦਿੱਤਾ ਗਿਆ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।