ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਪੰਜਾਬ ਵੱਲੋਂ 22 ਸਤੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਂਸ਼ਨ

ਚੰਡੀਗੜ੍ਹ ਪੰਜਾਬ

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਪੰਜਾਬ ਵੱਲੋਂ 22 ਸਤੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਂਸ਼ਨ

ਜ਼ਿਲ੍ਹਾ ਰੋਪੜ ਤੋਂ ਸੈਂਕੜੇ ਮਜ਼ਦੂਰ ਹੋਣਗੇ ਸ਼ਾਮਿਲ


ਸ੍ਰੀ ਚਮਕੌਰ ਸਾਹਿਬ,17, ਸਤੰਬਰ ,ਬੋਲੇ ਪੰਜਾਬ ਬਿਊਰੋ :

ਤਿੰਨ ਨਵੇਂ ਫੌਜਦਾਰੀ ਕਾਨੂੰਨ ਰੱਦ ਕਰਨ, ਚਾਰ ਕਿਰਤ ਕੋਡ ਰੱਦ ਕਰਕੇ ਪੁਰਾਣੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਨ, ਠੇਕਾ ਵਰਕਰਾਂ ਸਕੀਮ ਵਰਕਰਾਂ ਨੂੰ ਪੱਕੇ ਕਰਨ, ਲੇਬਰ ਚੌਂਕਾਂ ਤੇ ਬੁਨਿਆਦੀ ਸਹੂਲਤਾਂ ਆਦਿ ਮੰਗਾਂ ਲਈ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਵੱਲੋਂ 22 ਸਤੰਬਰ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਂਸ਼ਨ ਕੀਤੀ ਜਾ ਰਹੀ ਹੈ ।ਜਿਸ ਦੀ ਤਿਆਰੀ ਵਜ਼ੋਂ ਇਕਾਈ ਰੋਪੜ ਵੱਲੋਂ ਸ੍ਰੀ ਵਿਸ਼ਵਕਰਮਾ ਭਵਨ ਸ੍ਰੀ ਚਮਕੌਰ ਸਾਹਿਬ ਵਿਖੇ ਤਿਆਰੀ ਕਨਵੈਂਸ਼ਨ ਕੀਤੀ ਗਈ ।ਜਿਸ ਦੀ ਪ੍ਰਧਾਨਗੀ ਜ਼ਿਲਾ ਪ੍ਰਧਾਨ ਤਰਸੇਮ ਸਿੰਘ ਜੱਟਪੁਰਾ ,ਬਲਵਿੰਦਰ ਸਿੰਘ ਭੈਰੋ ਮਾਜਰਾ, ਦਰਸ਼ਨ ਸਿੰਘ ਮੋਰਿੰਡਾ ਨੇ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ ਨੇ ਦੱਸਿਆ ਕਿ ਇਸ ਕਨਵੈਂਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਕੁਲਵਿੰਦਰ ਸਿੰਘ ਬੜੈਚ ਨੇ ਮਜ਼ਦੂਰ ਜਮਾਤ ਦੇ ਇਤਿਹਾਸਿਕ ਸੰਘਰਸ਼ਾਂ ਦਾ ਜ਼ਿਕਰ ਕਰਦਿਆਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅਕਤੂਬਰ 1917 ਦੇ ਇਨਕਲਾਬ ਤੱਕ ਮਜ਼ਦੂਰ ਜਮਾਤ ਦੇ ਇਨਕਲਾਬੀ ਰੋਲ ਦੀ ਵਿਆਖਿਆ ਕੀਤੀ ।ਇਹਨਾਂ ਕਿਹਾ ਕਿ ਮੌਜੂਦਾ ਕੇਂਦਰੀ ਤੇ ਸੂਬਾਈ ਸਰਕਾਰਾਂ ਵੱਲੋਂ ਮਜ਼ਦੂਰ ਜਮਾਤ ਦੀ ਹੋਰ ਰੱਤ ਨਿਚੋੜਨ ਲਈ ਜਿੱਥੇ ਕਰੋਨਾ ਮਹਾਮਾਰੀ ਦੌਰਾਨ ਪੁਰਾਣੇ 43 ਕਿਰਤ ਕਾਨੂੰਨਾਂ ਦੀ ਥਾਂ ਕਾਰਪੋਰੇਟ ਪੱਖੀ ਚਾਰ ਕੋਡ ਲਿਆਂਦੇ ਗਏ ਹਨ ।ਉਥੇ ਹੀ ਪੱਕੀ ਭਰਤੀ ਦੀ ਥਾਂ ਠੇਕਾ ਭਰਤੀ ਲਿਆਂਦੀ ਗਈ ਹੈ ।ਇਹਨਾਂ ਕਿਹਾ ਕਿ ਮੌਜੂਦਾ ਮਜ਼ਦੂਰ ਜਮਾਤ ਕੋਲ ਹਾਕਮ ਸਰਕਾਰਾਂ ਨਾਲ ਸਿੱਧੇ ਸੰਘਰਸ਼ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਇਫਟੂ ਦੇ ਸੂਬਾ ਕਮੇਟੀ ਮੈਂਬਰ ਅਵਤਾਰ ਸਿੰਘ ਤਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਪਾਰਟੀ ਦੀ ਸਰਕਾਰ ਵੀ ਲੋਕ ਭਲਾਈ ਦੇ ਨਾਅਰੇ ਵਿੱਚ ਲਪੇਟ ਕੇ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ।ਇਹਨਾਂ ਕਿਹਾ ਕਿ ਉਸਾਰੀ ਨਾਲ ਸੰਬੰਧਿਤ ਮਜ਼ਦੂਰਾਂ ਅਤੇ ਫੈਕਟਰੀਆਂ ਨਾਲ ਸੰਬੰਧਿਤ ਮਜ਼ਦੂਰਾਂ ਦੀਆਂ ਮੰਗਾਂ, 15ਵੀਂ ਲੇਬਰ ਕਾਨਫਰੰਸ ਦੀਆਂ ਸਿਫਾਰਸ਼ਾਂ ਮੁਤਾਬਕ ਉਜਰਤਾਂ ਨੂੰ ਪੰਜਾਬ ਦੀ ਸਰਕਾਰ ਲਾਗੂ ਨਹੀਂ ਕਰ ਰਹੀ ।ਇਥੋਂ ਤੱਕ ਕਿਰਤ ਵਿਭਾਗ ਦੀ ਮੰਤਰੀ ਵੱਲੋਂ ਵੀ ਮਜ਼ਦੂਰਾਂ ਦੀਆਂ ਮੰਗਾਂ ਤੇ ਚਰਚਾ ਕਰਨ ਲਈ ਸਮਾਂ ਹੀ ਨਹੀਂ ਹੈ। ਇਹਨਾਂ ਕਿਹਾ ਕਿ ਮਹਿੰਗਾਈ ਦੇ ਸੂਚਕ ਨੂੰ ਮਾਪਦੰਡ ਬਣਾ ਕੇ ਵੀ ਉਜਰਤਾਂ ਨੂੰ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ। ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਦੇ ਦਫਤਰਾਂ ਵਿੱਚ ਫੈਲੇ ਭਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਨਲਾਈਨ ਦੇ ਬਹਾਨੇ ਹੇਠ ਅਨਪੜ ਮਜ਼ਦੂਰਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ।ਇਹਨਾਂ ਕਿਹਾ ਕਿ ਜਿੱਥੇ ਮਜ਼ਦੂਰਾਂ ਨੇ ਸੰਘਰਸ਼ਾਂ ਰਾਹੀਂ ਅੱਠ ਘੰਟੇ ਦੀ ਦਿਹਾੜੀ ਦਾ ਹੱਕ ਹਾਸਲ ਕੀਤਾ ਸੀ। ਹੁਣ ਇਹ ਦਿਹਾੜੀ ਬਾਰਾਂ ਘੰਟੇ ਵਿੱਚ ਤਬਦੀਲ ਕਰ ਦਿੱਤੀ ਗਈ ਹੈ। ਕਨਵੈਂਸ਼ਨ ਨੂੰ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਨਾਂ ਹੇਠ ਹਜ਼ਾਰਾਂ ਕੱਚੇ ਕਾਮਿਆਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਹੈ ।ਇਥੋਂ ਤੱਕ ਅੱਜ ਤੱਕ ਕਿਸੇ ਵੀ ਸਰਕਾਰ ਨੇ ਘੱਟੋ ਘੱਟ ਸੰਵਿਧਾਨ ਦੇ ਨਿਯਮ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦੇ ਸਿਧਾਂਤ ਨੂੰ ਲਾਗੂ ਨਹੀਂ ਕੀਤਾ ।ਅੱਜ ਵੀ ਕੱਚੇ ਕਾਮੇ ਕਿਰਤ ਕਾਨੂੰਨਾਂ ਨੂੰ ਲਾਗੂ ਕਰਾਉਣ ਲਈ ਅਤੇ ਪੱਕੇ ਹੋਣ ਲਈ ਜਾਨ ਹਲੂਣੇ ਸੰਘਰਸ਼ ਲੜ ਰਹੇ ਹਨ। ਜਿਲਾ ਪ੍ਰਧਾਨ ਤਰਸੇਮ ਜੱਟਪੁਰਾ ਨੇ ਦੱਸਿਆ ਕਿ 22 ਸਤੰਬਰ ਨੂੰ ਜਲੰਧਰ ਵਿਖੇ ਸੂਬਾ ਪੱਧਰੀ ਕਨਵੈਂਸ਼ਨ ਵਿੱਚ ਸੰਘਰਸ਼ ਅਤੇ ਗੁਲਾਮੀ ਤੋਂ ਮੁਕਤੀ ਤੇ ਕੇਂਦਰੀ ਤੇ ਸੂਬਾਈ ਬੁਲਾਰੇ ਚਰਚਾ ਕਰਨਗੇ। ਜਿਸ ਵਿੱਚ ਮੋਰਿੰਡਾ ,ਸ੍ਰੀ ਚਮਕੌਰ ਸਾਹਿਬ ,ਰੋਪੜ, ਨੂਰਪੁਰ ਬੇਦੀ ,ਅਨੰਦਪੁਰ ਸਾਹਿਬ, ਨੰਗਲ ਤੋਂ ਸੈਂਕੜੇ ਉਸਾਰੀ ਮਜ਼ਦੂਰ, ਕੱਚੇ ਕਾਮੇ ਫੈਕਟਰੀ ਦੇ ਕਾਮੇ ,ਮਾਣ ਭੱਤਾ ਵਰਕਰ ਸ਼ਮੂਲੀਅਤ ਕਰਨਗੇ। ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਬਲਾਕ ਚਮਕੌਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ ਨੇ ਜਿੱਥੇ ਸੂਬਾਈ ਆਗੂਆਂ, ਜਿਲ੍ਹਾ ਆਗੂਆਂ ਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ। ਉੱਥੇ ਨਾਲ ਹੀ ਮਜ਼ਦੂਰ ਜਮਾਤ ਦੀ ਏਕਤਾ ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਮਕੌਰ ਸਾਹਿਬ ਦੇ ਅਧੂਰੇ ਪਏ ਲੇਬਰ ਚੌਂਕ ਨੂੰ ਤੁਰੰਤ ਮੁਕੰਮਲ ਕਰਾਇਆ ਜਾਵੇ। ਇਸ ਕਨੈਕਸ਼ਨ ਵਿੱਚ ਜਰਨੈਲ ਸਿੰਘ ਜੈਲਾ ਸਤਵਿੰਦਰ ਸਿੰਘ, ਗੁਲਾਮ ਚੰਦ ਚੌਹਾਨ ਹਰਮਿੰਦਰ ਸਿੰਘ ਰਾਮ ਸਿੰਘ ਧਰਮਪਾਲ ਸੁਖਰਾਮ ਕਾਲੇਵਾਲ ਗੁਰਮੇਲ ਸਿੰਘ ਅਜੈਬ ਸਿੰਘ ਸਮਾਣਾ ਦਵਿੰਦਰ ਸਿੰਘ ਰਾਜੂ ਕਸਤੂਰੀ ਲਾਲ ਬੇਲਾ ਬਲਵਿੰਦਰ ਸਿੰਘ ਬਿੱਲਾ ਰਾਮਦਾਸ ਮੋਰਿੰਡਾ, ਹਰਮੇਸ਼ ਕੁਮਾਰ ਕਾਕਾ ਪਰਮਜੀਤ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *