ਅੱਜ ਸੇਵਾ ਪਖਵਾੜੇ ਦੇ ਰੂਪ ਵਿੱਚ ਮਨਾਇਆ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 74ਵਾ ਜਨਮਦਿਨ:-ਡਾਕਟਰ ਜਗਮੋਹਨ ਸਿੰਘ ਰਾਜੂ
ਚੰਡੀਗੜ੍ਹ, 17 ਸਤੰਬਰ, ਬੋਲੇ ਪੰਜਾਬ ਬਿਊਰੋ :
ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ 74ਵੇ ਜਨਮ ਦਿਨ ਨੂੰ ਪੰਜਾਬ ਭਾਜਪਾ ਨੇ ਸੇਵਾ ਪਖਵਾੜੇ ਦੇ ਤੌਰ ਤੇ ਮਨਾਇਆ, ਪੂਰੇ ਪੰਜਾਬ ਵਿੱਚ ਖੂਨਦਾਨ ਕੈਂਪ ਲਗਾਏ ਗਏ, ਭਾਜਪਾ ਦੇ ਸੂਬਾ ਦਫ਼ਤਰ ਸੈਕਟਰ 37ਏ ਚੰਡੀਗੜ੍ਹ ਵਿਖੇ ਵੀ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ,ਸਾਬਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਮੀਤ ਪ੍ਰਧਾਨ ਫਤਹਿਜੰਗ ਸਿੰਘ ਬਾਜਵਾ,ਸੂਬਾ ਸਹਿ ਖਜਾਨਚੀ ਸੁਖਵਿੰਦਰ ਸਿੰਘ ਗੋਲਡੀ,ਰਾਜੇਸ਼ ਬਾਘਾ, ਸੁਨੀਲ ਦੱਤ ਭਾਰਦਵਾਜ, ਪਵਨ ਮਨੋਚਾ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ। ਖੂਨਦਾਨ ਕੈਂਪ ਵਿੱਚ ਕਰੀਬ 58 ਖੂਨਦਾਨੀਆਂ ਨੇ ਖੂਨਦਾਨ ਕੀਤਾ।ਇਹ ਜਾਣਕਾਰੀ ਭਾਜਪਾ ਦੇ ਸੂਬਾਈ ਜਨਰਲ ਸਕੱਤਰ ਡਾਕਟਰ ਜਗਮੋਹਨ ਸਿੰਘ ਰਾਜੂ ਨੇ ਦਿੰਦਿਆ ਦੱਸਿਆ ਕਿ ਅੱਜ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ-3 ਦੀ ਸਰਕਾਰ ਆਪਣੇ ਸ਼ਾਸਨ ਦੇ 100 ਦਿਨ ਵੀ ਪੂਰੇ ਕਰ ਰਹੀ ਹੈ। ਉਹਨਾ ਦੇਸ਼ ਵਾਸੀਆ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ ਦੀਆ ਵਧਾਈਆ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਦੋਂ ਦੇਸ਼ ਦੀ ਕਮਾਨ ਪ੍ਰਧਾਨ ਮੰਤਰੀ ਮੋਦੀ ਦੇ ਹੱਥ ਸੀ ਤਾਂ ਉਸ ਸਮੇਂ ਦੇਸ਼ ਨੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਿਆ । ਉਨ੍ਹਾਂ ਕਿਹਾ ਕਿ ਅੱਜ ਜਦੋਂ ਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਜਨਮ ਦਿਨ ਪੂਰੇ ਉਤਸ਼ਾਹ ਨਾਲ ਦੇਸ਼ ਵਾਸੀ ਮਨਾ ਰਹੇ ਹਨ ਉਥੇ ਇਹ ਵੀ ਯਾਦ ਕੀਤਾ ਜਾ ਰਿਹਾ ਹੈ ਕਿ ਅੱਜ ਐਨਡੀਏ 3 ਨੇ 100 ਦਿਨ ਵਿੱਚ ਰਿਕਾਰਡ ਤੋੜ ਕੰਮ ਕਰਕੇ ਇਕ ਇਤਿਹਾਸ ਰੱਚਿਆ ਹੈ। ਐਨਡੀਏ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਉਹ ਕਦਮ ਚੁੱਕੇ ਜਾ ਰਹੇ ਹਨ ਜੋ ਹੋਰ ਗੈਰ ਐਨਡੀਏ ਸਰਕਾਰ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਭੇਦਭਾਵ ਦੇ ਪੰਜਾਬ ਦੇ ਰਾਜਪੁਰਾ ਨੂੰ ਇਕ ਇੰਡਸਟਰੀ ਹੱਬ ਵਜੋਂ ਵਿਕਸਿਤ ਕਰਨ ਦੇ ਲਏ ਫੈਸਲਾ ਵੱਡੀ ਸੋਚ ਹੈ। ਉਨ੍ਹਾਂ ਕਿਹਾ ਕਿ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੰਦਰੁਸਤੀ ਦੀ ਦਾਤ ਬਖਸੇ ਤਾਂ ਉਨ੍ਹਾਂ ਦੀ ਅਗਵਾਈ ਵਿੱਚ ਦੇਸ਼ ਨੂੰ ਹੋਰ ਤਰੱਕੀ ਉਤੇ ਲਿਜਾਇਆ ਜਾ ਸਕੇ। ਉਹਨਾ ਦੱਸਿਆ ਕਿ ਇਹਨਾ 100 ਦਿਨਾ ਵਿੱਚ 3 ਲੱਖ ਕਰੋੜ ਰੁਪਏ ਦੇ ਸੜਕ, ਰੇਲਵੇ, ਬੰਦਰਗਾਹ ਤੇ ਹਵਾਈ ਮਾਰਗ ਦੇ ਪ੍ਰੋਜੈਕਟ ਸੁਰੂ ਕੀਤੇ ਗਏ, 70 ਸਾਲ ਜਾ ਉਸ ਤੋ ਜਿਆਦਾ ਉਮਰ ਦੇ ਹਰ ਨਾਗਰਿਕ ਨੂੰ 5 ਲੱਖ ਤੱਕ ਦਾ ਮੁਫਤ ਸਿਹਤ ਬੀਮੇ ਦੀ ਸਹੂਲਤ ਦਿੱਤੀ ਗਈ।ਮੈਡੀਕਲ ਕਾਲਜਾ ਵਿੱਚ 75000 ਨਵੀਆ ਮੈਡੀਕਲ ਸੀਟਾ ਵਧਾਈਆ ਗਈਆ, ਕਿਸਾਨਾ ਲਈ ਕਿਸਾਨ ਸਨਮਾਨ ਨਿਧੀ ਦੀ 17 ਵੀ ਕਿਸਤ 9•3 ਕਰੋੜ ਕਿਸਾਨਾ ਨੂੰ 20000 ਕਰੋੜ ਜਾਰੀ ਕੀਤੇ ਗਏ, ਫਸਲਾ ਤੇ ਐਮਐਸਪੀ ਵਧਾਈ ਗਈ ਜਿਸ ਨਾਲ ਕਿਸਾਨਾ ਨੂੰ 2 ਲੱਖ ਕਰੋੜ ਦਾ ਲਾਭ ਹੋਵੇਗਾ,7 ਲੱਖ ਦੀ ਅਮਦਨ ਤੱਕ ਕੋਈ ਟੈਕਸ ਨਹੀ ਦੇਣਾ ਪਵੇਗਾ ਜਿਸ ਨਾਲ 17500 ਦਾ ਲਾਭ ਮਿਲੇਗਾ,ਤਨਖਾਹਦਾਰਾ ਲਈ ਮਿਆਰੀ ਕਟੌਤੀ (standard tax deduction)50000 ਤੋ ਵਧਾਕੇ 75000 ਰੁਪਏ ਕਰ ਦਿੱਤੀ ਹੈ, ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 3 ਕਰੋੜ ਨਵੇ ਘਰ ਬਣਾਏ ਜਾਣਗੇ,2•5 ਲੱਖ ਤੋ ਜਿਆਦਾ ਘਰਾ ਤੇ ਸੋਲਰ ਸਿਸਟਮ ਲਗਾਏ ਗਏ, 49000 ਕਰੋੜ ਦੀ ਕੇਦਰੀ ਸਹਾਇਤਾ ਨਾਲ 25000 ਪਿੰਡਾ ਲਈ ਸੜਕਾ ਤੇ ਪੁਲ ਬਣਾਏ, 8 ਨਵੀਆ ਰੇਲਵੇ ਲਾਈਨਾ ਦੀ ਮਨਜੂਰੀ ਦਿੱਤੀ ਗਈ।ਮੁਦਰਾ ਲੋਨ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕੀਤੀ।ਸਟਾਟਅੱਪ ਤੇ ਟੈਕਸ ਖਤਮ ਕੀਤਾ ਗਿਆ। ਲੱਖ ਪਤੀ ਦੀਦੀ ਯੋਜਨਾ ਤਹਿਤ 11 ਲੱਖ ਨਵੀਂਆਂ ਲੱਖ ਪਤੀ ਦੀਦੀਆ ਨੂੰ ਪ੍ਰਧਾਨ ਮੰਤਰੀ ਵੱਲੋ ਪ੍ਰਮਾਣ ਪੱਤਰ ਦਿੱਤੇ ਗਏ। ਡਾਕਟਰ ਜਗਮੋਹਨ ਸਿੰਘ ਰਾਜੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋ 100 ਦਿਨ ਵਿੱਚ ਕੀਤੇ ਕੰਮਾ ਦੀ ਲਿਸਟ ਇੰਨੀ ਲੰਬੀ ਕਿ ਉਸਨੂੰ ਇੱਕ ਬਿਆਨ ਰਾਹੀ ਦੱਸਣਾ ਸੰਭਵ ਨਹੀ ਹੈ।