ਜਲੰਧਰ ‘ਚ ਸ਼ਰਾਰਤੀ ਅਨਸਰਾਂ ਨੇ ਪਾੜੇ ਧਾਰਮਿਕ ਪੋਸਟਰ

ਚੰਡੀਗੜ੍ਹ ਪੰਜਾਬ

ਜਲੰਧਰ ‘ਚ ਸ਼ਰਾਰਤੀ ਅਨਸਰਾਂ ਨੇ ਪਾੜੇ ਧਾਰਮਿਕ ਪੋਸਟਰ


ਜਲੰਧਰ, 16 ਸਤੰਬਰ,ਬੋਲੇ ਪੰਜਾਬ ਬਿਊਰੋ :


ਸ਼ਹਿਰ ‘ਚੋਂ ਧਾਰਮਿਕ ਪੋਸਟਰ ਪਾੜਨ ਦੀ ਘਟਨਾ ਸਾਹਮਣੇ ਆ ਰਹੀ ਹੈ, ਜੋ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਦੱਸ ਦੇਈਏ ਕਿ ਜਲੰਧਰ ‘ਚ ਰਾਮਲੀਲਾ ਤੋਂ ਪਹਿਲਾਂ ਹੀ ਸ਼ਰਾਰਤੀ ਨੌਜਵਾਨਾਂ ਨੇ ਭਗਵਾਨ ਸ਼੍ਰੀ ਰਾਮ ਦੇ ਬੋਰਡ ਪਾੜ ਦਿੱਤੇ ਸਨ। ਬੋਰਡ ਪਾੜਨ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਨੌਜਵਾਨਾਂ ਨੇ ਭਗਵਾਨ ਸ਼੍ਰੀ ਰਾਮ ਦੇ ਬੋਰਡ ਪਾੜ ਦਿੱਤੇ, ਜਿਸ ਦੀਆਂ ਤਸਵੀਰਾਂ ਮੰਦਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋ ਗਈਆਂ। ਘਟਨਾ ਦੀ ਸ਼ਿਕਾਇਤ ਸੀਸੀਟੀਵੀ ਸਮੇਤ ਪੁਲਿਸ ਨੂੰ ਦੇ ਦਿੱਤੀ ਗਈ ਹੈ, ਜਿਸ ਦੇ ਆਧਾਰ ‘ਤੇ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਇਹ ਘਟਨਾ ਜਲੰਧਰ ਦੇ ਮਾਡਲ ਹਾਊਸ ਦੀ ਹੈ ਜਿੱਥੇ ਰਾਤ ਨੂੰ ਦਰਜਨਾਂ ਨੌਜਵਾਨ ਆਏ, ਬੋਰਡ ਪਾੜ ਕੇ ਚਲੇ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।