ਫਾਰਮੇਸੀ ਆਫਿਸਰਜ਼ ਐਸੋਸੀਏਸ਼ਨ ਵੱਲੋਂ ਸਾਥੀ ਅਸ਼ੋਕ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਪਿਛਲੇ ਦਿਨੀ ਉਹਨਾਂ ਦੇ ਮਾਤਾ ਜੀ ਦੇ ਗਏ ਸਨ ਸਦੀਵੀ ਵਿਛੋੜਾ
ਚੰਡੀਗੜ੍ਹ, 16 ਸਤੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਿੰਦਰ ਮੋਹਣ ਸ਼ਰਮਾ, ਜਨਰਲ ਸਕੱਤਰ ਸੁਨੀਲ ਦੱਤ ਸ਼ਰਮਾ, ਵਿੱਤ ਸਕੱਤਰ ਗੁਰਦੀਪ ਸਿੰਘ ਅਤੇ ਪ੍ਰੈਸ ਸਕੱਤਰ ਕਰਮਜੀਤ ਸਿੰਘ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਅਮ੍ਰਿਤਸਰ ਦੇ ਪ੍ਰਧਾਨ ਅਤੇ ਸੂਬਾ ਕਾਰਜਕਾਰਨੀ ਮੈਂਬਰ ਸਾਥੀ ਅਸ਼ੋਕ ਕੁਮਾਰ ਸ਼ਰਮਾ ਦੇ ਮਾਤਾ ਸ਼੍ਰੀਮਤੀ ਚਾਂਦ ਰਾਣੀ ਜੀ ਦੇ ਸਦੀਵੀ ਵਿਛੋੜਾ ਦੇਣ ਤੇ ਜੱਥੇਬੰਦੀ ਵਲੋਂ ਗਹਿਰੇ ਦੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਜੱਥੇਬੰਦੀ ਦੇ ਸੂਬਾ ਆਗੂ ਰਾਜ ਕੁਮਾਰ ਕੁੱਕਰ, ਮੀਨਾਕਸ਼ੀ ਧੀਰ, ਬਲਰਾਜ ਸਿੰਘ, ਅਨਿਲ ਮਿਤਲ, ਸਰਬਰਿੰਦਰ ਸਿੰਘ ਚਾਹਲ, ਸੁਖਮੰਦਰ ਸਿੰਘ ਸਿੱਧੂ, ਚੰਦਰਕਾਂਤ ਬਾਂਸਲ, ਜਤਿੰਦਰ ਕੌਰ, ਕਰਮਜੀਤ ਸਿੰਘ, ਸੁਖਦੀਪ ਸ਼ਰਮਾਂ ਨੇ ਕਿਹਾ ਕਿ ਮਾਤਾ ਜੀ ਦੇ ਸੰਸਕਾਰਾਂ ਸਦਕਾ ਹੀ ਸਾਥੀ ਅਸ਼ੋਕ ਸ਼ਰਮਾ ਫਾਰਮੇਸੀ ਅਫਸਰਾਂ ਸਹਿਤ ਸਮੁੱਚੇ ਮੁਲਾਜ਼ਮ ਵਰਗ ਦੀਆਂ ਸੇਵਾ ਹਾਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਸੰਘਰਸ਼ਾ ਦੇ ਝੰਡਾ ਬਰਦਾਰ ਹਨ। ਆਗੂਆਂ ਨੇ ਕਿਹਾ ਕਿ ਜੱਥੇਬੰਦੀ ਪਰਿਵਾਰ ਦੇ ਇਸ ਦੁੱਖ ਵਿੱਚ ਸ਼ਰੀਕ ਹੁੰਦੀ ਹੈ। ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਇੰਦਰਜੀਤ ਵਿਰਦੀ, ਕਰਮਜੀਤ ਸਿੰਘ ਕੂਕਾ, ਸ਼ੁਭ ਸ਼ਰਮਾ, ਰਕੇਸ਼ ਕੁਮਾਰ, ਜੋਗਿੰਦਰ ਸਿੰਘ ਮਾਹਲਾ, ਯੁਗਲ ਕਿਸ਼ੋਰ, ਗੁਰਚਰਨ ਸਿੰਘ, ਦਰਗੇਸ਼ ਕੁਮਾਰ, ਰਾਜ ਕੁਮਾਰ ਸ਼ਰਮਾ, ਅਮ੍ਰਿਤ ਗਰਗ, ਸੁਖਦੇਵ ਬਾਂਸਲ, ਪਲਵਿੰਦਰ ਸਿੰਘ ਸਿੱਧੂ, ਨਰਾਇਣ ਰਾਮ, ਜਸਵੰਤ ਸਿੰਘ ਵੀ ਹਾਜਰ ਸਨ। ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਅਮ੍ਰਿਤਸਰ ਦੇ ਸਕੱਤਰ ਪਲਵਿੰਦਰ ਸਿੰਘ ਧੰਮੂ ਨੇ ਕਿਹਾ ਕਿ ਮਾਤਾ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਮਿਤੀ 21 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਹੀਦ ਊਧਮ ਸਿੰਘ ਯਾਦਗਾਰੀ ਭਵਨ, ਨਜ਼ਦੀਕ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਵਿਖੇ ਹੋਵੇਗਾ ਅਤੇ ਉਹਨਾਂ ਵਲੋਂ ਸਮੂਹ ਸਾਥੀਆਂ ਨੂੰ ਇਸ ਸ਼ਰਧਾਜਲੀ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਹੈ।