ਗੜਸ਼ੰਕਰ ‘ਚ ਪੈਟਰੋਲ ਪੰਪ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ
ਗੜ੍ਹਸ਼ੰਕਰ, 16 ਸਤੰਬਰ,ਬੋਲੇ ਪੰਜਾਬ ਬਿਊਰੋ :
ਸਥਾਨਕ ਇਕ ਪੈਟਰੋਲ ਪੰਪ ‘ਤੇ ਵੱਡੀ ਵਾਰਦਾਤ ਹੋਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੈਟਰੋਲ ਪੰਪ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਹੋ ਗਈ। ਥਾਣਾ ਗੜ੍ਹਸ਼ੰਗਰ ਦੀ ਪੁਲਸ ਨੇ ਐਚ.ਪੀ.ਫਿਊਲ ਪੰਪ ਗੈਰੀ ਮਾਨਸੋਵਾਲ ਦੇ ਮੈਨੇਜਰ ਪੰਕਜ ਕੁਮਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਚੋਰਾਂ ਨੇ ਪੰਪ ਦਾ ਸ਼ਟਰ ਤੋੜ ਕੇ ਅਲਮਾਰੀ ‘ਚ ਰੱਖੇ 4 ਲੱਖ 25 ਹਜ਼ਾਰ ਰੁਪਏ ਅਤੇ ਕਾਊਂਟਰ ‘ਚੋਂ 70 ਹਜ਼ਾਰ ਰੁਪਏ ਚੋਰੀ ਕਰ ਲਏ।
ਪੁਲਸ ਨੂੰ ਦਿੱਤੇ ਬਿਆਨਾਂ ‘ਚ ਪੈਟਰੋਲ ਪੰਪ ਦੇ ਮੈਨੇਜਰ ਪੰਕਜ ਕੁਮਾਰ ਪੁੱਤਰ ਹਰਮੇਸ਼ ਚੰਦ ਵਾਸੀ ਵਾਰਡ ਨੰਬਰ 4, ਬਠੂਆਂ ਥਾਣਾ ਹਰੋਲੀ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਰਾਤ 10.30 ਵਜੇ ਉਹ ਅਤੇ ਉਸ ਦਾ ਸੇਲਜ਼ਮੈਨ ਰੋਹਿਤ ਕੁਮਾਰ ਆਮ ਵਾਂਗ ਘਰ ਚਲੇ ਗਏ ਅਤੇ ਪੰਪ ਦੀ ਵਿਕਰੀ ਤੋਂ 70 ਹਜ਼ਾਰ ਰੁਪਏ ਮੇਜ਼ ਦੇ ਦਰਾਜ਼ ਵਿੱਚ ਅਤੇ 6 ਦਿਨਾਂ ਦੀ ਵਿਕਰੀ ਦੇ 4.5 ਲੱਖ ਰੁਪਏ ਅਲਮਾਰੀ ਵਿੱਚ ਰੱਖੇ ਸਨ।