17 ਸਤੰਬਰ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ ਪੰਜਾਬ

17 ਸਤੰਬਰ ਸਰਕਾਰੀ ਛੁੱਟੀ ਦਾ ਐਲਾਨ

ਚੰਡੀਗੜ੍ਹ 15 ਸਤੰਬਰ ,ਬੋਲੇ ਪੰਜਾਬ ਬਿਊਰੋ :

ਜਲੰਧਰ ਦੇ ਪ੍ਰਸਿੱਧ ਬਾਬਾ ਸੋਢਲ ਮੇਲੇ ਦੇ ਮੱਦੇਨਜ਼ਰ 17 ਸਤੰਬਰ ਦਿਨ ਮੰਗਲਵਾਰ ਨੂੰ ਸ਼ਹਿਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਬਾਬਾ ਸੋਢਲ ਦੇ ਮੇਲੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ, ਸਕੂਲ-ਕਾਲਜ ਅਤੇ ਹੋਰ ਸਰਕਾਰੀ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਦੱਸ ਦੇਈਏ ਕਿ ਮੇਲੇ ਦੇ ਸਬੰਧ ਵਿੱਚ ਸੋਢਲ ਇਲਾਕੇ ਦੇ ਪਾਰਕਾਂ ਵਿੱਚ ਝੂਲੇ ਲਗਾਏ ਗਏ ਹਨ।

ਦੱਸ ਦਈਏ ਕਿ ਜਲੰਧਰ ‘ਚ ਬਾਬਾ ਸੋਢਲ ਦੇ ਮਸ਼ਹੂਰ ਮੇਲੇ ‘ਚ ਦੇਸ਼ ਭਰ ਤੋਂ ਲੋਕ ਆਉਂਦੇ ਹਨ। ਦੇਸ਼ ਭਰ ਤੋਂ ਖਾਸ ਕਰਕੇ ਚੱਢਾ ਭਾਈਚਾਰੇ ਦੇ ਲੋਕ ਮੱਥਾ ਟੇਕਣ ਅਤੇ ਬਾਬੇ ਦਾ ਆਸ਼ੀਰਵਾਦ ਲੈਣ ਆਉਂਦੇ ਹਨ। ਮੇਲੇ ਦੀ ਰੌਣਕ ਸ਼ੁਰੂ ਹੋ ਚੁੱਕੀ ਹੈ। ਇਸ ਸਬੰਧੀ ਜਲੰਧਰ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਚੌਕਸ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਚ ਨਗਰ ਨਿਗਮ ਨੂੰ ਸਫ਼ਾਈ ਸਬੰਧੀ ਸਖ਼ਤ ਆਦੇਸ਼ ਦਿੱਤੇ ਗਏ ਹਨ

Leave a Reply

Your email address will not be published. Required fields are marked *