ਪੁੰਛ ਤੋਂ ਬਾਅਦ ਕਠੂਆ ‘ਚ ਵੀ ਮੁਕਾਬਲਾ ਜਾਰੀ
ਕਸ਼ਮੀਰ 15 ਸਤੰਬਰ ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ‘ਚ ਪਿਛਲੇ 72 ਘੰਟਿਆਂ ‘ਚ ਚੌਥੀ ਵਾਰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲਾ ਹੋਇਆ। ਕਠੂਆ ਦੇ ਨੁਕਾਨਲੀ ਨਾਲੇ ‘ਚ ਐਤਵਾਰ (15 ਸਤੰਬਰ) ਦੁਪਹਿਰ ਨੂੰ ਗੋਲੀਬਾਰੀ ਹੋ ਰਹੀ ਹੈ। ਫੌਜ ਅਤੇ ਪੁਲਿਸ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ।
ਜਦੋਂ ਇਲਾਕੇ ‘ਚ ਫੌਜ ਅਤੇ ਪੁਲਸ ਨੇ ਸਾਂਝਾ ਆਪਰੇਸ਼ਨ ਚਲਾਇਆ ਸੀ। ਫਿਰ ਅੱਤਵਾਦੀਆਂ ਨੇ ਟੀਮ ‘ਤੇ ਗੋਲੀਬਾਰੀ ਕਰ ਦਿੱਤੀ। ਇਲਾਕੇ ‘ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਸ਼ੱਕ ਹੈ।ਇਸ ਤੋਂ ਪਹਿਲਾਂ ਅੱਜ ਸਵੇਰੇ ਪੁੰਛ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਹੋਈ। ਮੇਂਢਰ ਦੇ ਗੁਰਸਾਈ ਟਾਪ ਨੇੜੇ ਪਥੰਤੀਰ ਇਲਾਕੇ ‘ਚ 2-3 ਅੱਤਵਾਦੀ ਲੁਕੇ ਹੋਏ ਹਨ ਅਤੇ ਫੌਜ ‘ਤੇ ਗੋਲੀਬਾਰੀ ਕਰ ਰਹੇ ਹਨ। ਇੱਥੇ ਵੀ ਆਪਰੇਸ਼ਨ ਚੱਲ ਰਿਹਾ ਹੈ।
ਫੌਜ ਨੇ ਕਿਹਾ ਕਿ ਹੋਰ ਜਵਾਨਾਂ ਨੂੰ ਵੀ ਮੁਕਾਬਲੇ ਵਾਲੀ ਥਾਂ ‘ਤੇ ਭੇਜਿਆ ਜਾ ਰਿਹਾ ਹੈ। ਜੰਮੂ-ਕਸ਼ਮੀਰ ‘ਚ ਪਿਛਲੇ 3 ਦਿਨਾਂ ‘ਚ ਇਹ 6ਵਾਂ ਮੁਕਾਬਲਾ ਹੈ। ਹੁਣ ਤੱਕ 5 ਅੱਤਵਾਦੀ ਮਾਰੇ ਜਾ ਚੁੱਕੇ ਹਨ ਅਤੇ 2 ਜਵਾਨ ਸ਼ਹੀਦ ਹੋ ਗਏ ਹਨ।ਪਹਿਲਾ ਮੁਕਾਬਲਾ, 13 ਸਤੰਬਰ: ਕਿਸ਼ਤਵਾੜ ਦੇ ਨਈਦਘਾਮ ਪਿੰਡ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਮੁਕਾਬਲਾ ਸ਼ੁਰੂ ਹੋਇਆ। ਜੈਸ਼-ਏ-ਮੁਹੰਮਦ ਦੇ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਇਸ ਮੁਕਾਬਲੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ ਸਨ।