ਸ਼ਹੀਦ ਉਧਮ ਸਿੰਘ ਦੀ ਸਮਾਰਕ ਦੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਅਣਦੇਖੀ
ਫਤਿਹਗੜ੍ਹ ਸਾਹਿਬ,14, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋ ਹਯਾਤ ਹੈ, ਜੇ ਮੌਤ ਭੀ ਹਯਾਤ ਹੈ,
ਧਰਮ ਨਿਰਪੱਖਤਾ ਦੀ ਮਹਾਨ ਤਸਵੀਰ ਅਮਰ ਸ਼ਹੀਦ ਊਧਮ ਸਿੰਘ ਉਰਫ ਮੁਹੰਮਦ ਸਿੰਘ ਅਜ਼ਾਦ ਮਿਤੀ 26 ਦਸੰਬਰ 1899 ਨੂੰ ਸਨਾਮ ਜਿਲ੍ਹਾ ਸੰਗਰੂਰ ਪੰਜਾਬ ਵਿੱਖੇ ਪੈਦਾ ਹੋਇਆ, ਅਮਰ ਸ਼ਹੀਦ ਸ ਊਧਮ ਸਿੰਘ ਖੁਦ ਨੂੰ ਰਾਮ ਮੁਹੰਮਦ ਆਜ਼ਾਦ ਕਹਾਉਣ ਵਿੱਚ ਫਕਰ ਮਹਿਸੂਸ ਕਰਦਾ ਸੀ। ਜ਼ਿਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ ਕੈਕਸਟਨ ਪੈਲੇਸ ਲੰਡਨ ਵਿਖੇ ਗਵਰਨਰ ਮਾਈਕਲ ਓ ਡਵਾਇਰ ਨੂੰ ਗੋਲੀਆਂ ਨਾਲ ਉਡਾਉਣ ਮਗਰੋਂ 31 ਜੁਲਾਈ 1940 ਨੂੰ ਸ਼ਹਾਦਤ ਦਾ ਜਾਮ ਪੀਣ ਵਾਲੇ ਇਸ ਸ਼ਹੀਦ ਦੀਆਂ ਅਸਥੀਆਂ 27 ਸਾਲਾਂ ਬਾਅਦ ਉਹਨਾਂ ਦੀ ਅੰਤਿਮ ਇੱਛਾ ਅਨੁਸਾਰ ਮਾਂ ਭੂਮੀ ਤੇ ਤੰਤਕਲੀਨ ਮੁੱਖ ਮੰਤਰੀ ਪੰਜਾਬ ਗਿਆਨੀ ਜੈਲ ਸਿੰਘ ਦੀ ਸਰਕਾਰ ਵੱਲੋਂ ਇੰਗਲੈਂਡ ਤੋਂ ਵਾਪਸ ਲਿਆਂਦੀਆਂ। ਇਹਨਾਂ ਅਸਤੀਆਂ ਦਾ ਇੱਕ ਹਿੱਸਾ ਸੁਨਹਿਰੀ ਕਲਸ਼ ਵਿੱਚ ਪਾ ਕੇ ਜੁਲਾਈ 1974 ਨੂੰ ਰੋਜਾ ਸ਼ਰੀਫ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦਫਣਾਇਆ ਗਿਆ ਸੀ । ਇਹ ਸਮਾਰਕ ਬਸੀ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਮੇਨ ਰੋਡ ਤੇ ਰੋਜਾ ਸ਼ਰੀਫ ਦੇ ਬਿਲਕੁਲ ਨਜ਼ਦੀਕ ਬਣੀ ਹੋਈ ਹੈ । ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਵੱਲੋਂ ਇਸ ਸਮਾਰਕ ਦੀ ਅਣਦੇਖੀ ਕੀਤੀ ਜਾ ਰਹੀ ਹੈ ।ਕਿਉਂਕਿ ਇੱਥੇ ਸਫਾਈ ਦਾ ਬਹੁਤ ਬੁਰਾ ਹਾਲ ਹੈ ਸ਼ਹੀਦ ਦੀ ਸਮਾਰਕ ਦੇ ਦੁਆਲੇ ਜੋ ਚੈਨਲ ਟੁੱਟੇ ਪਏ ਹਨ, ਅੰਦਰ ਕਾਗਜ ,ਪੁਰਾਣੇ ਕੱਪੜੇ ਖਿਲੇਰੈ ਪਏ ਹਨ ਤੇ ਅਵਾਰਾ ਪਸ਼ੂ ਵੀ ਇਥੇ ਬੈਠ ਜਾਂਦੇ ਹਨ ।ਇਸ ਸਬੰਧੀ ਰੋਜਾ ਸ਼ਰੀਫ ਦੇ ਮੁੱਖ ਪ੍ਰਬੰਧਕ ਸਈਅਦ ਮੁਹੰਮਦ ਸਦੀਕ ਰਜਾ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਫਾਈ ਲਈ ਵਿਸ਼ੇਸ਼ ਵਿਅਕਤੀ ਰੱਖਿਆ ਹੋਇਆ ਹੈ ,ਫਿਰ ਵੀ ਸਾਡੇ ਧਿਆਨ ਵਿੱਚ ਆਇਆ ਹੈ ਤਾਂ ਅਸੀਂ ਹੋਰ ਧਿਆਨ ਰੱਖਾਂਗੇ ।ਛੁੱਟੀ ਹੋਣ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਨਹੀਂ ਹੋ ਸਕਿਆ ।ਇਸ ਮੌਕੇ ਦਲਿਤ ਸਮਾਜ ਚਿੰਤਕ ਪ੍ਰੋਫੈਸਰ ਦੇਵਿੰਦਰ ਸਿੰਘ ,ਠੇਕਾ ਮੁਲਾਜ਼ਮ ਆਗੂ ਜਗਤਾਰ ਸਿੰਘ ਰੱਤੋ, ਡੀਟੀਐਫ ਦੇ ਜਿਲ੍ਹਾ ਪ੍ਰਧਾਨ ਪ੍ਰਿੰਸੀਪਲ ਲਖਵਿੰਦਰ ਸਿੰਘ ,ਨਾਨ ਟੀਚਿੰਗ ਆਗੂ ਜਗਜੀਤ ਕੌਰ ਇਕਬਾਲ ਸਿੰਘ, ਪੈਨਸ਼ਨਰ ਕਲਵੰਤ ਸਿੰਘ ਮਹਿਤਾਬਗੜ੍ਹ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕੀਤੀ ।ਕਿ ਸ਼ਹੀਦ ਦੀ ਸਮਾਰਕ ਦੀ ਸਾਂਭ ਸੰਭਾਲ ਪਹਿਲ ਦੇ ਅਧਾਰ ਤੇ ਕੀਤੀ ਜਾਵੇ ਅਤੇ ਕੇਅਰ ਟੇਕਰ ਦਾ ਬਕਾਇਦਾ ਫੋਨ ਲਿਖਿਆ ਜਾਵੇ।