750 ਸਕੂਲ ਲਾਇਬ੍ਰੇਰੀਅਨ ਜੰਥੇਬੰਦੀ ਪੰਜਾਬ ਵੱਲੋਂ ਗੰਭੀਰਪੁਰ ਵਿਖੇ ਉਲੀਕੇ 14 ਸਤੰਬਰ ਦੇ ਸੰਘਰਸ਼ੀ ਐਕਸ਼ਨ ਦੀ :- ਡੀ ਟੀ ਐਫ ਵਲੋ ਡਟਵੀ ਹਮਾਇਤ
ਰੋਪੜ,13, ਸਤੰਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਮੁਕੇਸ਼ ਕੁਮਾਰ ਸੂਬਾ ਸੰਯੁਕਤ ਸਕੱਤਰ , ਸੁਖਦੇਵ ਡਾਂਨਸੀਵਾਲ ਸੂਬਾ ਪ੍ਰਚਾਰ ਸਕੱਤਰ ਅਤੇ ਗਿਆਨ ਚੰਦ ਜਿਲ੍ਹਾ ਪ੍ਰਧਾਨ ਰੋਪੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 750 ਲਾਈਬ੍ਰੇਰੀਅਨ ਜੰਥੇਬੰਦੀ ਪੰਜਾਬ ਵੱਲੋਂ 14 ਸਤੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਵੱਲ ਰੋਸ ਮੁਜਾਹਰਾ ਕਰਦਿਆਂ ਮੰਗ ਪੱਤਰ ਦਿੱਤਾ ਜਾਵੇਗਾ। ਲਾਇਬ੍ਰੇਰੀਅਨਾਂ ਦੀ ਮੰਗ ਹੈ ਕਿ ਬਿਨਾਂ ਸ਼ਰਤ ਆਮ ਬਦਲੀਆਂ ਵਿੱਚ ਪਰਖ ਕਾਲ ਸਮੇਂ ਦੀ ਸ਼ਰਤ ਨੂੰ ਹਟਾਉਂਦਿਆਂ ਬਦਲੀਆਂ ਦਾ ਮੌਕਾ ਦਿੱਤਾ ਜਾਵੇ।ਡੀ ਟੀ ਐਫ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਧਿਆਪਕ ਵਰਗ ਨਿੱਤ ਨਵੀਆਂ ਸਮੱਸਿਆਵਾਂ ਝੱਲ ਰਿਹਾ ਹੈ। ਹਰੇਕ ਵਰਗ ਸੰਘਰਸ਼ ਕਰ ਰਿਹਾ। ਜਿਸ ਤਹਿਤ 750 ਲਾਇਬ੍ਰੇਰੀਅਨ ਜੱਥੇਬੰਦੀ ਵਲੋ ਗੰਭੀਰ ਪੁਰ ਵਿਖੇ ਰੋਸ ਮਾਰਚ ਵੀ ਕੀਤਾ ਜਾਵੇਗਾ । ਡੀ ਟੀ ਐਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਦੀ ਅਗਵਾਈ ਵਿੱਚ ਲਾਈਬ੍ਰੇਰੀਅਨ ਜੱਥੇਬੰਦੀ ਦੀ ਡਟਵੀ ਹਮਾਇਤ ਕੀਤੀ ਜਾਵੇਗੀ ।ਲਾਇਬ੍ਰੇਰੀਅਨ ਸਾਥੀਆਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਵਿੱਚ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਪਹੁੰਚਣ।