ਜਥੇਬੰਦੀਆਂ ਨੇ ਐਸਮਾ ਲਾਉਣ ਦੇ ਜਾਰੀ ਕੀਤੇ ਪੱਤਰ ਦੀ ਕਰੜੇ ਸ਼ਬਦਾਂ ਵਿੱਚ ਕੀਤੀ ਨਿਖੇਧੀ
ਮੋਹਾਲੀ 13 ਸਤੰਬਰ ,ਬੋਲੇ ਪੰਜਾਬ ਬਿਊਰੋ :
ਪਾਵਰਕਾਮ ਵਿੱਚ ਕੰਮ ਕਰਦਿਆਂ ਵੱਖ ਵੱਖ ਜੱਥੇਬੰਦੀਆਂ ਵੱਲੋਂ ਵਰਕ ਟੂ ਰੂਲ ਅਤੇ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਅੱਜ ਸਾਂਝੀ ਰੈਲੀ ਕੀਤੀ ਗਈ। ਜਿਸ ਵਿੱਚ ਟੈਕਨੀਕਲ ਸਰਵਿਸਜ ਯੂਨੀਅਨ (ਭੰਗਲ), ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ ਡਵੀਜ਼ਨ ਮੁਹਾਲੀ, ਪੈਨਸ਼ਨਰਜ਼ ਐਸੋਸੀਏਸ਼ਨਜ਼, ਆਦਿ ਜਥੇਬੰਦੀਆਂ ਨੇ ਦਫਤਰ ਸਪੈਸ਼ਲ ਡਵੀਜ਼ਨ ਮੁਹਾਲੀ, ਗੇਟ ਅੱਗੇ ਰੈਲੀ ਕੀਤੀ । ਪ੍ਰੈਸ ਨੋਟ ਜਾਰੀ ਕਰਦਿਆਂ ਟੈਐਸਯੂ ਆਗੂ ਗੁਰਬਖਸ਼ ਸਿੰਘ ਸਰਕਲ ਪ੍ਰਧਾਨ ਨੇ ਦੱਸਿਆ ਕਿ ਮਿਤੀ 13 ਤੋਂ 17 ਸਤੰਬਰ, 2024 ਨੂੰ ਸਮੂਚੇ ਕਾਮਿਆਂ ਸਮੂਹ ਛੁੱਟੀ ਤੇ ਰਹਿਣਗੇ, ਸਮੂਹ ਛੁੱਟੀ ਦੀਆਂ ਲਿਸਟਾਂ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ ਅਤੇ ਵਰਕ ਟੂ ਰੋਲ ਅਨੁਸਾਰ ਬਣਦੀ ਡਿਊਟੀ ਹੀ ਕੀਤੀ ਜਾਵੇਗੀ। ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾ ਰਿਹਾ ਹੈ ਕਿ ਹੁਣ ਤੱਕ ਮੁਹਾਲੀ ਵਿੱਚ 3000 ਤੋਂ ਉੱਪਰ ਕੰਪਲੇਂਟਸ ਰਜਿਸਟਰਡ ਹੋ ਚੁੱਕਿਆਂ ਹਨ ਅਤੇ ਕਈ ਇੰਡਸਟਰੀਜ਼ ਬੰਦ ਪਇਆਂ ਹਨ।
ਹਾਜ਼ਰ ਜਥੇਬੰਦੀਆਂ ਨੇ ਮੈਨੇਜਮੈਂਟ ਵੱਲੋਂ ਐਸਮਾ ਲਾਉਣ ਦੇ ਜਾਰੀ ਕੀਤੇ ਧਮਕੀ ਭਰੇ ਪੱਤਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਆਗੂਆਂ ਨੇ ਸਰਕਾਰ ਤੇ ਪਾਵਰਕੌਮ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਸਾਮਰਾਜੀ ਦਿਸ਼ਾ ਨਿਰਦੇਸ਼ ਨਿੱਜੀਕਰਨ ਦੀਆਂ ਨੀਤੀਆਂ ਰੱਦ ਕੀਤੀਆਂ ਜਾਣ, ਠੇਕੇਦਾਰੀ ਤੇ ਆਊਟ ਸੋਰਸਿੰਗ ਦੀ ਨੀਤੀ ਰੱਦ ਕਰਕੇ ਰੈਗੂਲਰ ਭਰਤੀ ਕੀਤੀ ਜਾਵੇ, ਵੱਖ—ਵੱਖ ਤਰ੍ਹਾਂ ਦੇ ਕੰਮ ਕਰਦੇ ਠੇਕਾ ਅਤੇ ਆਉਟਸੋਰਸ ਕਾਮਿਆਂ ਨੂੰ ਵਿਭਾਗ ਵਿੱਚ ਲਿਆ ਕੇ ਪੱਕ ਕੀਤਾ ਜਾਵੇ, 8 ਘੰਟੇ ਤੋਂ 12 ਘੰਟੇ ਕੰਮ ਦਿਹਾੜੀ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਮਹਿਕਮੇ ਦੇ ਕੰਮ ਦੌਰਾਨ ਬਿਜਲੀ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸੁਰੱਖਿਆ ਫੋਰਸ ਦੀ ਤਰਜ ਤੇ ਇਕ ਕਰੋੜ ਰੁਪਏ ਦਾ ਮੁਆਵਜਾਂ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਹਾਦਸਿਆਂ ਨੂੰ ਰੋਕਣ ਲਈ ਲੋੜਦੀਆਂ ਸਮਾਨ ਸੇਫਟੀ ਕਿੱਟਾਂ, ਅਰਥ ਸਟਿੱਕਾਂ, ਟੂਲ ਕਿੱਟਾਂ, ਦਸਤਾਨੇ, ਬਰਸਾਤੀਆਂ ਦਾ ਪ੍ਰਬੰਧ ਕੀਤਾ ਜਾਵੇ, 1/1/2016 ਤੋਂ ਸਕੇਲਾਂ ਦਾ ਅਤੇ ਡੀ.ਏ. ਦਾ ਬਕਾਏ ਦੀ ਤੁੰਰਤ ਅਦਾਇਗੀ ਕੀਤੀ ਜਾਵੇ, ਪ੍ਰਮੋਸ਼ਨ ਚੈਨਲ ਇੱਕ ਸਾਰ ਕੀਤਾ ਜਾਵੇ, ਟਰਾਂਸਕੋ ਅੰਦਰ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਵਰਕ ਟੂ ਰੂਲ ਅਤੇ ਸਮੂਹਿਕ ਛੁੱਟੀ ਦੇ ਫੈਸਲੇ ਨੂੰ ਬਿਜਲੀ ਕਾਮਿਆਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕੋਮ ਮੈਨੇਜਮੈਂਟ ਨੇ ਬਿਜਲੀ ਮੁਲਾਜ਼ਮਾਂ ਦੇ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਜੱਥੇਬਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ, ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ। ਇਸ ਮੌਕੇ ਰੈਲੀ ਨੂੰ ਗੁਰਬਖਸ਼ ਸਿੰਘ ਪ੍ਰਧਾਨ, ਲੱਖਾ ਸਿੰਘ ਮੁੱਖ ਸਲਾਹਕਾਰ ਟੀ.ਐਸ.ਯੂ., ਜਸਪਾਲ ਸਿੰਘ ਭੁੱਲਰ, ਬਲਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਿਤ ਕੁਮਾਰ, ਗੁਰਮੇਲ ਸਿੰਘ, ਅਰਵਿੰਦਰ ਸਿੰਘ, ਵਿਜੇ ਕੁਮਾਰ, ਕਪਿਲ ਦੇਵ, ਪਰਮਜੀਤ ਸਿੰਘ, ਸੁਰਿੰਦਰ ਮੱਲੀ, ਸਤਵੰਤ ਸਿੰਘ, ਬਿਰਕਮ ਸਿੰਘ, ਜਸਪਾਲ ਸਿੰਘ, ਰਾਧੇ ਸ਼ਿਆਮ, ਗੁਰਮੀਤ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਹਰਬੰਸ ਸਿੰਘ, ਜਗਦੀਪ ਸਿੰਘ, ਨੇ ਸੰਬੋਧਨ ਕੀਤਾ।