ਪਾਵਰਕਾਮ ਦੀਆਂ ਮੁਲਾਜਮ ਜੱਥੇਬੰਦੀਆਂ ਵੱਲੋਂ ਹੜਤਾਲ ਚ ਵਾਧਾ, 17 ਸਤੰਬਰ ਤੱਕ ਕੀਤਾ ਗਿਆ ਵਾਧਾ

ਚੰਡੀਗੜ੍ਹ ਪੰਜਾਬ

ਖਪਤਕਾਰਾਂ ਨੂੰ ਬਿਜਲੀ ਦੀ ਸਪਲਾਈ ਨਿਰਵਿਘਨ ਮੁਹੱਈਆ ਕਰਵਾਈ ਜਾ ਰਹੀ ਹੈ-ਇੰਜ: ਜਸਵਿੰਦਰ ਸਿੰਘ ਵਿਰਦੀ

ਗੁਰਦਾਸਪੁਰ, 12 ਸਤੰਬਰ ,ਬੋਲੇ ਪੰਜਾਬ ਬਿਊਰੋ :

ਪਾਰਵਕਾਮ ਦੀਆਂ ਮੁਲਾਜਮ ਜੱਥੇਬੰਦੀਆਂ ਵੱਲੋਂ ਹੜਤਾਲ ਚ ਵਾਧਾ ਕਰ ਦਿੱਤਾ ਗਿਆ ਹੈ। 10 ਸਤੰਬਰ ਤੋਂ 13 ਸਤੰਬਰ 2024 ਤੱਕ ਸਮੂਹਿਕ ਛੱਟੀ/ ਹੜਤਾਲ ਤੇ ਜਾਣ ਦਾ ਫੈਸਲਾ ਅੱਗੇ ਵਧਾ ਕੇ 17 ਸਤੰਬਰ 2024 ਤੱਕ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਇੰਜ: ਜਸਵਿੰਦਰ ਸਿੰਘ ਵਿਰਦੀ ਉਪ ਮੁੱਖ ਇੰਜੀਨੀਅਰ/ਸੰਚਾ: ਹਲਕਾ ਗੁਰਦਾਸਪੁਰ ਨੇ ਇਸ ਸਬੰਧੀ ਦੱਸਿਆ ਕਿ ਉਕਤ ਕਾਰਨਾਂ ਕਰਕੇ ਜਿਸ ਕਾਰਨ ਇਸ ਹਲਕੇ ਨਾਲ ਸਬੰਧਤ 200/132/66/33 ਕੇਵੀ ਸਬ-ਸਟੇਸ਼ਨਾਂ ਵਿਖੇ ਮੁਲਾਜਿਮਾ ਦੇ ਕਾਫੀ ਗਿਣਤੀ ਘੱਟ ਗਈ ਹੈ। ਇਸ ਦੇ ਨਾਲ ਹੀ ਇਸ ਹਲਕੇ ਅਧੀਨ ਸਮੂਹ ਮੰਡਲ/ਉਪਮੰਡਲ ਦਫਤਰਾਂ ਵਿਖੇ ਵੀ ਕਰਮਚਾਰੀਆਂ ਵਲੋਂ ਹੜਤਾਲ ਤੇ ਜਾਣ ਕਰਕੇ ਦਫ਼ਤਰਾਂ ਵਿੱਚ ਹਾਜ਼ਰ ਕਰਮਚਾਰੀਆਂ ਦੀ ਗਿਣਤੀ ਨਾ ਦੇ ਬਰਾਬਤ ਹੀ ਰਹਿ ਗਈ ਹੈ। ਪਰ ਇਸ ਦੇ ਬਾਵਜੂਦ ਵੀ ਸਮੂਹ ਵਧੀਕ ਨਿਰਗਾਨ ਇੰਜੀਨੀਅਰ/ਉਪਮੰਡਲ ਅਫ਼ਸਰਾਂ, ਡਿਊਟੀ ਤੇ ਤੈਨਾਤ ਜੇ.ਈ. ਹੋਰ ਕਰਮਚਾਰੀਆਂ ਅਤੇ ਲੋਕਾਂ ਦੇ ਸਹਿਯੋਗ ਨਾਲ ਬਿਜਲੀ ਦੀ ਸਪਲਾਈ ਨਿਰਵਿਘਨ ਮੁਹਈਆ ਕਰਵਾਈ ਜਾ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਨਿਰਵਿਘਨ ਮੁਹਈਆ ਕਰਵਾਈ ਜਾਵੇਗੀ।

 ਉਕਤ ਹੜਤਾਲ ਨੂੰ ਮੁੱਖ ਰੱਖਦਿਆਂ ਇੰਜ: ਜਸਵਿੰਦਰ ਸਿੰਘ ਵਿਰਦੀ ਉਪ ਮੁੱਖ ਇੰਜੀਨੀਅਰ/ਸੰਚਾ: ਹਲਕਾ ਗੁਰਦਾਸਪੁਰ ਵਲੋਂ ਸਮੂਹ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹਨਾਂ ਨਾਜੁਕ ਹਾਲਾਤਾਂ ਦੌਰਾਨ ਮਹਿਕਮਾਂ ਪਾਵਰਕਾਮ ਨਾਲ ਸਹਿਯੋਗ ਕਰਨ।

Leave a Reply

Your email address will not be published. Required fields are marked *