ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜਥੇਬੰਦੀਆਂ ਵੱਲੋਂ ਮੁਜ਼ਾਹਰੇ ਦਾ ਐਲਾਨ-ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ

ਚੰਡੀਗੜ੍ਹ ਪੰਜਾਬ

ਰਾਮਪੁਰੇ ਮੁਜਾਹਰੇ ਵਿੱਚ ਸੈਂਕੜੇ ਕਿਸਾਨ ਮਜ਼ਦੂਰ ਪਹੁੰਚਣਗੇ

ਰਾਮਪੁਰਾ 11 ਸਤੰਬਰ ,ਬੋਲੇ ਪੰਜਾਬ ਬਿਊਰੋ :


ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਕੇ ਦੱਸਿਆ ਕਿ ਅੱਜ ਗੁਰੂਦਵਾਰਾ ਸ਼੍ਰੀ ਸ਼ੀਹਣੀ ਸਾਹਿਬ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਪਰਮਜੀਤ ਸਿੰਘ ਜ਼ੀਰਾ ਵਿਸ਼ੇਸ਼ ਤੌਰ ਤੇ ਮੀਟਿੰਗ ਵਿੱਚ ਆਏ।
ਮੀਟਿੰਗ ਨੂੰ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ , ਜ਼ਿਲ੍ਹਾ ਆਗੂ ਬਲਜੀਤ ਕੌਰ ਮੱਖੂ,ਲੋਕ ਸੰਗਰਾਮ ਮੋਰਚਾ ਦੇ ਸੂਬਾ ਆਗੂ ਪਰਮਜੀਤ ਸਿੰਘ ਜ਼ੀਰਾ ਅਤੇ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਨੇ 30 ਅਗਸਤ ਨੂੰ ਭਾਰਤੀ ਕਿਸਾਨ ਨੂੰ ਕ੍ਰਾਂਤੀਕਾਰੀ ਦੀ ਜਨਰਲ ਸਕੱਤਰ ਸੁਖਵਿੰਦਰ ਕੌਰ ਘਰ ਰਾਮਪੁਰਾ ਅਤੇ ਚੰਡੀਗੜ੍ਹ ਦੇ ਵਕੀਲਾਂ ਅਤੇ ਹੋਰ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਹੈ। ਲਖਨਊ ਦੀ ਕੋਰਟ ਤੋਂ ਤਲਾਸ਼ੀ ਫਰੰਟ ਲੈ ਕੇ ਬਰੀਕੀ ਨਾਲ ਘਰਾਂ ਦੀ ਫਰੋਲਾ- ਫਰਾਲੀ ਕੀਤੀ ਗਈ ਹੈ। ਸੁਖਵਿੰਦਰ ਕੌਰ ਉਸ ਸਮੇਂ ਘਰ ਨਹੀਂ ਸੀ ਉਹ ਸ਼ੰਭੂ ਬਾਰਡਰ ਤੇ ਮੋਰਚੇ ਵਿੱਚ ਹਾਜ਼ਰ ਸੀ।
ਕੇਂਦਰੀ ਜਾਂਚ ਏਜੰਸੀ ਦੀ ਦਹਿਸ਼ਤ ਪਾ ਕੇ ਮੋਦੀ ਸਰਕਾਰ ਬ੍ਰਾਹਮਣੀ ਹਿੰਦੂਤਵ ਫਾਸ਼ੀਵਾਦ ਦਾ ਏਜੰਡਾ ਲਾਗੂ ਕਰ ਰਹੀ ਹੈ। ਹਰ ਵਿਰੋਧੀ ਆਵਾਜ਼ ਚਾਹੇ ਉਹ ਪਾਰਲੀਮੈਂਟ ਘੇਰੇ ਦੀਆਂ ਪਾਰਟੀਆਂ ਦੀ ਹੋਵੇ ਜਾਂ ਕ੍ਰਾਂਤੀਕਾਰੀ ਜਥੇਬੰਦੀਆਂ ਦੀ ਉਸ ਵਿਰੋਧੀ ਆਵਾਜ਼ ਨੂੰ ਬੰਦ ਕਰਾਉਣਾ ਚਾਹੁੰਦੀ ਹੈ ਮੋਦੀ ਸਰਕਾਰ। ਘਰ ਦੇ ਵਿੱਚੋਂ ਮੋਬਾਇਲ ਫੋਨ ਵੀਕੇਯੂ ਕ੍ਰਾਂਤੀਕਾਰੀ ਦੀ ਪੈਨ ਡਰਾਈਵ ਬੈਂਕ ਦੀਆਂ ਕਾਪੀਆਂ 18 ਦੀਆਂ ਫੋਟੋ ਸਟੇਟ ਕਾਪੀਆਂ ਆਦਿ ਲੈ ਕੇ ਗਈ ਹੈ। ਇਸ ਛਾਪੇ ਦਾ ਜਿਉਂ ਹੀ ਬੀਕੇਯੂ ਕ੍ਰਾਂਤੀਕਾਰੀ ਦੇ ਆਗੂਆਂ ਅਤੇ ਵਰਕਰਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਘਰ ਦੇ ਮੂਹਰੇ ਧਰਨਾ ਮਾਰ ਲਿਆ। ਇਸ ਧਰਨੇ ਕਰਕੇ ਪਰਿਵਾਰ ਦੇ ਕਿਸੇ ਜੀਅ ਦੀ ਗਿਰਫਤਾਰੀ ਨਹੀਂ ਹੋਈ।
‌ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਸੂਬਾ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਇਸ ਐਨਆਈਏ ਦੇਸ਼ ਛਾਪੇ ਦੇ ਵਿਰੋਧ ਵਿੱਚ 13 ਸਤੰਬਰ ਨੂੰ 11 ਵਜੇ ਰਾਮਪੁਰਾ ਫੂਲ ਦੀ ਪੁਰਾਣੀ ਦਾਣਾ ਮੰਡੀ ਵਿੱਚ ਰੈਲੀ ਅਤੇ ਰੋਹ ਭਰਪੂਰ ਮਜਾਹਰਾ ਕੀਤਾ ਜਾਵੇਗਾ। ਲੋਕ ਸੰਗਰਾਮ ਮੋਰਚਾ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਨੇ ਵੀ ਇਸ ਪ੍ਰੋਗਰਾਮ ਦੀ ਪੂਰੀ ਹਮਾਇਤ ਕੀਤੀ ਹੈ।
ਮੀਟਿੰਗ ਵਿੱਚ ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਫੇਰੋ ਕੇ, ਸੀਨੀਅਰ ਮੀਤ ਪ੍ਰਧਾਨ ਸੁੱਖਵਿੰਦਰ ਸਿੰਘ ਅਲੀਪੁਰ, ਜ਼ਿਲ੍ਹਾ ਆਗੂ ਪਰਮਜੀਤ ਕੌਰ ਮੁਦਕੀ, ਅਮਰਜੀਤ ਕੌਰ ਤੱਖਰ, ਜ਼ਿਲ੍ਹਾ ਪ੍ਰਚਾਰ ਸਕੱਤਰ ਗੂਰਭਾਗ ਸਿੰਘ ਮਰੂੜ, ਬਲਾਕ ਪ੍ਰਧਾਨ ਚਰਨਜੀਤ ਸਿੰਘ ਬੱਲ, ਬਲਾਕ ਪ੍ਰਧਾਨ ਬੇਟ ਸੁਖਪਾਲ ਸਿੰਘ, ਬਲਾਕ ਪ੍ਰਧਾਨ ਤਲਵੰਡੀ ਡਾ ਛਿੰਦਰ ਸਿੰਘ , ਗੁਲਜ਼ਾਰ ਸਿੰਘ,ਗੁਰਜੰਟ ਸਿੰਘ, ਰਣਜੀਤ ਸਿੰਘ ਮੱਲਾਂ ਵਾਲ਼ਾ, ਬਲਾਕ ਸਕੱਤਰ ਜਗਜੀਤ ਸਿੰਘ ਬਿੱਟੂ, ਬਲਾਕ ਪ੍ਰੈੱਸ ਸਕੱਤਰ ਕ੍ਰਿਪਾਲ ਸਿੰਘ ਆਦਿ ਮੀਟਿੰਗ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *