ਇਟਲੀ ‘ਚ 3 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਭਾਰਤੀ ਨੌਜਵਾਨਾਂ ਦੀ ਮੌਤ

ਸੰਸਾਰ ਚੰਡੀਗੜ੍ਹ ਪੰਜਾਬ

ਇਟਲੀ ‘ਚ 3 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਭਾਰਤੀ ਨੌਜਵਾਨਾਂ ਦੀ ਮੌਤ


ਰੋਮ, 11 ਸਤੰਬਰ,ਬੋਲੇ ਪੰਜਾਬ ਬਿਊਰੋ :


ਇਟਲੀ ਦੇ ਮੇਨ ਰਾਸ਼ਟਰੀ ਹਾਈਵੇਅ ਏ 21 ਉਪਰ ਕਿਰਮੋਨਾ ਨੇੜੇ ਬਰੇਸ਼ੀਆ ਵਾਲੇ ਪਾਸੇ ਬੀਤੀ ਰਾਤ ਲਗਭਗ 10.45 ਵਜੇ 3 ਵਾਹਨਾਂ ਦੀ ਜ਼ਬਰਦਸਤ ਟੱਕਰ ’ਚ 2 ਵਿਅਕਤੀਆਂ ਦੀ ਮੌਤ ਅਤੇ 4 ਲੋਕਾਂ ਦੇ ਗੰਭੀਰ ਰੂਪ ’ਚ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ’ਚ ਮਰਨ ਵਾਲੇ 2 ਭਾਰਤੀ ਨੌਜਵਾਨ, ਜਿਨ੍ਹਾਂ ਦੀ ਉਮਰ 20 ਸਾਲ ਤੇ 29 ਸਾਲ ਸੀ, ਪਰ ਅਜੇ ਤੱਕ ਇਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਜਦਕਿ ਹਾਦਸੇ ’ਚ 4 ਲੋਕ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਜਿਨ੍ਹਾਂ ’ਚ ਇਕ 20 ਸਾਲਾ ਭਾਰਤੀ ਸਮੇਤ ਇਕ 57 ਸਾਲ ਦਾ ਵਿਅਕਤੀ ਤੇ 2 ਔਰਤਾਂ ਸ਼ਾਮਲ ਹਨ। ਇਸ ਭਿਆਨਕ ਸੜਕ ਹਾਦਸੇ ਕਾਰਨ ਹਾਈਵੇਅ ਸਵੇਰੇ 6 ਵਜੇ ਤੱਕ ਬੰਦ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਫੋਰਡ ਕਾਰ ਜਿਸ ’ਚ 3 ਭਾਰਤੀ ਸਵਾਰ ਸਨ, ਦੇ ਕੰਟਰੋਲ ਤੋਂ ਬਾਹਰ ਹੋ ਜਾਣ ਨਾਲ ਹੋਇਆ। ਜ਼ਖਮੀਆਂ ਨੂੰ ਰਾਹਤ ਮੁਲਾਜ਼ਮਾਂ ਨੇ ਹੈਲੀਕਾਪਟਰ ਰਾਹੀਂ ਹਸਤਪਾਲ ਪਹੁੰਚਾਇਆ।ਪੁਲਿਸ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।