ਦਸੂਹਾ ‘ਚ ਪੈਦਲ ਜਾ ਰਹੇ ਵਿਅਕਤੀਆਂ ਨੂੰ ਬੱਸ ਨੇ ਮਾਰੀ ਟੱਕਰ, ਪੁੱਤ ਦੀ ਮੌਤ, ਮਾਂ-ਪੁੱਤ ਜਖਮੀ, ਪਰਿਵਾਰਕ ਮੈਂਬਰਾਂ ਨੇ ਹਾਈਵੇਅ ਜਾਮ ਕੀਤਾ

ਚੰਡੀਗੜ੍ਹ ਪੰਜਾਬ

ਦਸੂਹਾ ‘ਚ ਪੈਦਲ ਜਾ ਰਹੇ ਵਿਅਕਤੀਆਂ ਨੂੰ ਬੱਸ ਨੇ ਮਾਰੀ ਟੱਕਰ, ਪੁੱਤ ਦੀ ਮੌਤ, ਮਾਂ-ਪੁੱਤ ਜਖਮੀ, ਪਰਿਵਾਰਕ ਮੈਂਬਰਾਂ ਨੇ ਹਾਈਵੇਅ ਜਾਮ ਕੀਤਾ


ਦਸੂਹਾ, 10 ਸਤੰਬਰ,ਬੋਲੇ ਪੰਜਾਬ ਬਿਊਰੋ :


ਦਸੂਹਾ ‘ਚ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਅੱਡਾ ਗਰਨਾ ਸਾਹਿਬ ਨੂੰ ਪੈਦਲ ਜਾ ਰਹੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ। ਹਾਦਸੇ ‘ਚ ਜ਼ਖਮੀ ਹੋਏ ਇਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਹਾਦਸੇ ਤੋਂ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਦੋ ਘੰਟੇ ਹਾਈਵੇਅ ਜਾਮ ਕੀਤਾ। ਬਾਅਦ ਵਿੱਚ ਪੁਲੀਸ ਅਤੇ ਮੈਜਿਸਟਰੇਟ ਦਸੂਹਾ ਦੇ ਭਰੋਸੇ ’ਤੇ ਜਾਮ ਖੁਲ੍ਹਵਾਇਆ ਗਿਆ।
ਜਾਣਕਾਰੀ ਅਨੁਸਾਰ ਇੱਕ ਔਰਤ ਆਪਣੇ ਦੋ ਪੁੱਤਰਾਂ ਸਮੇਤ ਵਿਧਵਾ ਪੈਨਸ਼ਨ ਲੈਣ ਅਤੇ ਰਾਸ਼ਨ ਦਾ ਕੇਵਾਈਸੀ ਕਰਵਾਉਣ ਲਈ ਪਿੰਡ ਪਾਵੇ ਚਿੰਗੜਾ ਤੋਂ ਸਰਪੰਚ ਦੇ ਘਰ ਪੈਦਲ ਜਾ ਰਹੀ ਸੀ। ਤਿੰਨਾਂ ਨੂੰ ਗਰਨਾ ਸਾਹਿਬ ਨੇੜੇ ਇੱਕ ਨਿੱਜੀ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸੁਖਿੰਦਰ ਸਿੰਘ ਦੀ ਮੌਤ ਹੋ ਗਈ। ਜਦਕਿ ਪਰਮਜੀਤ ਕੌਰ ਅਤੇ ਰਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਏ।

Leave a Reply

Your email address will not be published. Required fields are marked *