ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦਿੱਤਾ ਸਪੱਸ਼ਟੀਕਰਨ
ਅੰਮ੍ਰਿਤਸਰ, 10 ਸਤੰਬਰ, ਬੋਲੇ ਪੰਜਾਬ ਬਿਊਰੋ :
ਪੰਜ ਸਿੰਘ ਸਾਹਿਬਾਨ ਵਲੋਂ ਦਿੱਤੇ ਹੁਕਮਾਂ ਤਹਿਤ ਅੱਜ ਬੀਬੀ ਜਗੀਰ ਕੌਰ, ਪਰਮਿੰਦਰ ਸਿੰਘ ਢੀਂਡਸਾ ਅਤੇ ਸੋਹਣ ਸਿੰਘ ਠੰਡਲ ਆਪਣਾ ਸ਼ਪਸ਼ਟੀਕਰਨ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਹਾਜ਼ਰ ਹੋਏ। ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਗੈਰ ਹਾਜ਼ਰੀ ਵਿਚ ਇਹਨਾਂ ਆਗੂਆਂ ਕੋਲੋ ਇਹ ਸ਼ਪਸ਼ਟੀਕਰਨ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਪ੍ਰਾਪਤ ਕੀਤੇ। ਬੀਬੀ ਜਗੀਰ ਕੌਰ ਨੇ ਆਪਣੇ ਸ਼ਪਸ਼ਟੀਕਰਨ ਵਿਚ ਸ਼ਪਸ਼ਟ ਕੀਤਾ ਕਿ ਉਹ14 ਮਾਰਚ 2012 ਤੋਂ 30 ਮਾਰਚ 2012 ਤਕ ਮਹਿਜ 16 ਦਿਨ ਮੰਤਰੀ ਰਹੇ। ਇਸ ਸਮੇ ਦੌਰਾਨ ਚਲੰਤ ਕੇਸਾਂ ਵਿਚ ਦਰਜ ਗੁਨਾਹਾਂ ਬਾਰੇ ਕੋਈ ਵੀ ਕਾਰਵਾਈ ਜਾ ਫੈਸਲਾ ਨਹੀਂ ਹੋਇਆ। ਉਹਨਾਂ ਕਿਹਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਨੂੰ ਸਿਰ ਮੱਥੇ ਸਵੀਕਾਰ ਕਰਾਂਗੇ।
ਆਪਣਾ ਸ਼ਪਸ਼ਟੀਕਰਨ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਪਹੁੰਚੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਉਹ ਆਪਣਾ ਸ਼ਪਸ਼ਟੀਕਰਨ ਲੈ ਕੇ ਹਾਜ਼ਰ ਹਨ। ਭਵਿੱਖ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਹਰ ਹੁਕਮ ਤੇ ਫੁੱਲ ਚੜ੍ਹਾਵਾਂਗੇ।
ਇਸੇ ਤਰ੍ਹਾਂ ਆਪਣਾ ਸ਼ਪਸ਼ਟੀਕਰਨ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਪਹੁੰਚੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਨੇ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਵਿਕਾਸ ਦੇ ਬਹੁਤ ਕੰਮ ਹੋਏ। ਅਦਾਲਤਾਂ ਵਿੱਚ ਸਾਫ ਹੋਇਆ ਕਿ ਬੇਅਦਬੀ ਕਿਸ ਨੇ ਕੀਤੀ ਤੇ ਕਿਸ ਨੇ ਕਾਰਵਾਈ।ਅਸੀਂ ਭੁੱਲ ਮੰਨ ਰਹੇ ਹਾਂ ਜੋ ਕੀਤੀ ਉਸ ਲਈ ਅਤੇ ਜੋ ਨਹੀਂ ਕੀਤੀ ਉਸ ਦੀ ਵੀ ਮੁਆਫੀ ਮੰਗਦੇ ਹਾਂ।