ਦੋ ਮਹੀਨੇ ਪਹਿਲਾਂ ਇੰਗਲੈਂਡ ਗਏ ਨੌਜਵਾਨ ਦੀ ਮੌਤ
ਜਲੰਧਰ, 10 ਸਤੰਬਰ,ਬੋਲੇ ਪੰਜਾਬ ਬਿਊਰੋ :
ਦੋ ਮਹੀਨੇ ਪਹਿਲਾਂ ਜਲੰਧਰ ਤੋਂ ਪੜ੍ਹਾਈ ਲਈ ਇੰਗਲੈਂਡ ਗਏ ਲੋਹੀਆਂ ਖਾਸ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਮ੍ਰਿਤਕ ਗੁਰਵੰਸ਼ਦੀਪ ਸਿੰਘ (19) ਵਾਸੀ ਪਿੰਡ ਗਿੱਦੜ ਪਿੰਡੀ ਲੋਹੀਆਂ ਖਾਸ 13 ਜੁਲਾਈ ਨੂੰ ਇੰਗਲੈਂਡ ਗਿਆ ਸੀ।
ਜਾਣਕਾਰੀ ਮੁਤਾਬਕ ਬੀਤੇ ਦਿਨ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਦੇ ਬੇਟੇ ਦੀ ਮੌਤ ਦੀ ਖਬਰ ਮਿਲੀ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫੀ ਬੁਰਾ ਹਾਲ ਹੈ। ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਗੁਰਵੰਸ਼ਦੀਪ ਨੂੰ ਬ੍ਰੇਨ ਹੈਮਰੇਜ ਹੋ ਗਿਆ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਭਾਰਤ ਸਰਕਾਰ ਅਤੇ ਸੰਸਥਾਵਾਂ ਨੂੰ ਉਨ੍ਹਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।
ਗੁਰਵੰਸ਼ਦੀਪ ਸਿੰਘ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਆਪਣਾ ਭਵਿੱਖ ਸੁਧਾਰਨ ਲਈ ਇੰਗਲੈਂਡ ਗਿਆ ਸੀ। ਪਰ ਕੱਲ੍ਹ ਉਸ ਦੀ ਉੱਥੇ ਮੌਤ ਹੋ ਗਈ।