ਡਾਕਟਰ ਪਰਮਜੀਤ ਕੌਰ ਸਿੱਧੂ ਪੰਜਾਬੀ ਵਿਭਾਗ ਦੇ ਮੁੱਖੀ ਬਣੇ

ਚੰਡੀਗੜ੍ਹ ਨੈਸ਼ਨਲ ਪੰਜਾਬ

ਡਾਕਟਰ ਪਰਮਜੀਤ ਕੌਰ ਸਿੱਧੂ ਪੰਜਾਬੀ ਵਿਭਾਗ ਦੇ ਮੁੱਖੀ ਬਣੇ


ਕੁਰੂਕਸ਼ੇਤਰ 10 ਸਤੰਬਰ ,ਬੋਲੇ ਪੰਜਾਬ ਬਿਊਰੋ ( ਸਿਮਰਨਜੀਤ ਮੱਕੜ )

ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਵਾਈਸ ਚਾਂਸਲਰ ਪ੍ਰੋਫੈਸਰ ਸੋਮਨਾਥ ਸਚਦੇਵਾ ਦੇ ਹੁਕਮਾਂ ਅਨੁਸਾਰ ਅੱਜ 9 ਸਤੰਬਰ, 2024 ਨੂੰ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਵਿੱਚ ਕੰਮ ਕਰ ਰਹੇ ਸਹਾਇਕ ਪ੍ਰੋਫੈਸਰ ਡਾ: ਪਰਮਜੀਤ ਕੌਰ ਸਿੱਧੂ ਨੇ ਵਿਭਾਗ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ।
ਜ਼ਿਕਰਯੋਗ ਹੈ ਕਿ ਡਾ: ਪਰਮਜੀਤ ਕੌਰ ਸਿੱਧੂ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਪੰਜਾਬੀ ਵਿਭਾਗ ਦੀ ਪਹਿਲੀ ਮਹਿਲਾ ਮੁਖੀ ਹਨ। ਡਾ.ਪਰਮਜੀਤ ਕੌਰ ਸਿੱਧੂ ਨੇ ਪ੍ਰੋਫੈਸਰ ਸੋਮਨਾਥ ਸਚਦੇਵਾ ਦਾ ਆਭਾਰ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਇਸ ਜਿੰਮੇਵਾਰੀ ਨੂੰ ਪੂਰੀ ਨਿਸ਼ਠਾ ਨਾਲ ਨਿਭਾਏਗੀ।
ਡਾ.ਪਰਮਜੀਤ ਕੌਰ ਸਿੱਧੂ ਦੁਆਰਾ ਵਿਭਾਗ ਦੇ ਮੁਖੀ ਦਾ ਚਾਰਜ ਸੰਭਾਲਣ ਮੌਕੇ ਡੀਨ ਕਲਾ ਅਤੇ ਭਾਸ਼ਾਵਾਂ ਪ੍ਰੋਫੈਸਰ ਪੁਸ਼ਪਾ ਰਾਣੀ, ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋਫੈਸਰ ਬ੍ਰਜੇਸ਼ ਸਾਹਨੀ, ਲਾਇਬ੍ਰੇਰੀ ਸਾਇੰਸ ਵਿਭਾਗ ਦੇ ਮੁਖੀ ਪ੍ਰੋਫੈਸਰ ਮਨੋਜ ਕੁਮਾਰ ਜੋਸ਼ੀ, ਮੈਂਬਰ ਐਗਜੈਕਟਿਵ ਕਾਊਂਸਲ ਅਤੇ ਫਾਈਨ ਆਰਟਸ ਵਿਭਾਗ ਦੇ ਮੁਖੀ ਡਾ. ਗੁਰਚਰਨ ਸਿੰਘ, ਰਾਜਨੀਤੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਵੈਸ਼ਾਲੀ ਜੈਨ, ਪੰਜਾਬੀ ਵਿਭਾਗ ਦੇ ਸਾਬਕਾ ਚੇਅਰਮੈਨ ਡਾ. ਕੁਲਦੀਪ ਸਿੰਘ ਅਤੇ ਵਿਭਾਗ ਦੇ ਹੋਰ ਪ੍ਰੋਫੈਸਰ ਹਾਜ਼ਰ ਸਨ।
ਇਸ ਵਿਸ਼ੇਸ਼ ਮੌਕੇ ‘ਤੇ ਹਾਜ਼ਰ ਸਮੂਹ ਫੈਕਲਟੀ ਅਤੇ ਅਧਿਆਪਕ ਸਾਥੀਆਂ ਨੇ ਡਾ: ਸਿੱਧੂ ਨੂੰ ਵਿਭਾਗ ਦੀ ਪਹਿਲੀ ਮਹਿਲਾ ਚੇਅਰਪਰਸਨ ਬਣਨ ‘ਤੇ ਵਧਾਈ ਦਿੱਤੀ | ਲੋਕ ਸੰਪਰਕ ਵਿਭਾਗ ਦੇ ਮੁਖੀ ਪ੍ਰੋਫੈਸਰ ਮਹਾਂ ਸਿੰਘ ਪੂਨੀਆ ਨੇ ਦੱਸਿਆ ਕਿ ਡਾਕਟਰ ਸਿੱਧੂ ਵਿਭਾਗ ਦੀ ਮੁਖੀ ਹੋਣ ਦੇ ਨਾਲ ਨਾਲ ਅਕਾਦਮਿਕ ਕੌਂਸਿਲ ਅਤੇ ਫੈਕਲਟੀ ਆਫ਼ ਆਰਟਸ ਐਂਡ ਲੈਂਗੂਐਜੇਜ਼ ਦੀ ਮੈਂਬਰ ਵੀ ਹੋਏਗੀ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।