ਚੰਡੀਗੜ੍ਹ ਤੇ ਮੋਹਾਲੀ ‘ਚ ਪਿਆ ਭਾਰੀ ਮੀਂਹ
ਚੰਡੀਗੜ੍ਹ, 10 ਸਤੰਬਰ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਅਤੇ ਮੋਹਾਲੀ ‘ਚ ਅੱਜ ਮੰਗਲਵਾਰ ਨੂੰ ਭਾਰੀ ਮੀਂਹ ਪਿਆ।ਇਸ ਕਾਰਨ ਸਵੇਰੇ ਸਕੂਲ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਚੰਡੀਗੜ੍ਹ ‘ਚ ਸੋਮਵਾਰ ਨੂੰ ਅੱਧੇ ਹਿੱਸੇ ‘ਚ ਭਾਰੀ ਮੀਂਹ ਪਿਆ, ਜਦਕਿ ਬਾਕੀ ਅੱਧਾ ਹਿੱਸਾ ਪੂਰੀ ਤਰ੍ਹਾਂ ਸੁੱਕਾ ਰਿਹਾ। ਇੰਡਸਟ੍ਰੀਅਲ ਏਰੀਆ ਫੇਜ਼-1 ਰਾਏਪੁਰ ਖੁਰਦ ਵਿੱਚ ਇੰਨੀ ਜ਼ਿਆਦਾ ਬਰਸਾਤ ਹੋਈ ਕਿ ਪਾਣੀ ਭਰ ਗਿਆ, ਜਦੋਂਕਿ ਸੈਕਟਰ-39 ਵਿੱਚ ਇੱਕ ਬੂੰਦ ਵੀ ਮੀਂਹ ਨਹੀਂ ਪਿਆ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿ ਸਕਦੇ ਹਨ। ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ‘ਚ ਵੀ ਇਹ ਸਪੱਸ਼ਟ ਹੋ ਜਾਵੇਗਾ। ਮੌਸਮ ਕੇਂਦਰ ਮੁਤਾਬਕ ਸੋਮਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਸੈਲਸੀਅਸ ਵੱਧ ਸੀ। ਘੱਟੋ-ਘੱਟ ਤਾਪਮਾਨ 26.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਵੱਧ ਸੀ। ਇਸ ਮਾਨਸੂਨ ਸੀਜ਼ਨ ‘ਚ 1 ਜੂਨ ਤੋਂ ਹੁਣ ਤੱਕ 670.6 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ। ਹਾਲਾਂਕਿ ਇਹ ਅਜੇ ਵੀ ਆਮ ਨਾਲੋਂ 15 ਫੀਸਦੀ ਘੱਟ ਹੈ।