ਮੋਹਾਲੀ :ਹੂਟਰ ਵੱਜਣ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ

ਚੰਡੀਗੜ੍ਹ ਪੰਜਾਬ

ਮੋਹਾਲੀ :ਹੂਟਰ ਵੱਜਣ ਕਾਰਨ ਲੁਟੇਰੇ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ

ਚੰਡੀਗੜ੍ਹ, 8 ਸਤੰਬਰ, ਬੋਲੇ ਪੰਜਾਬ ਬਿਊਰੋ :


ਲੁਟੇਰਿਆਂ ਨੇ ਮੋਹਾਲੀ ਫੇਜ਼-2 ‘ਚ ਮੁਥੂਟ ਫਾਈਨਾਂਸ ਨੂੰ ਸੰਨ੍ਹ ਲਾ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਹੂਟਰ ਵੱਜ ਗਿਆ। ਜਿਸ ਕਾਰਨ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਹਾਲਾਂਕਿ ਮੁਲਜ਼ਮ ਪੂਰੀ ਤਰ੍ਹਾਂ ਤਿਆਰ ਹੋ ਕੇ ਆਏ ਸੀ। ਉਹ ਆਪਣੇ ਨਾਲ ਗੈਸ ਵੈਲਡਿੰਗ ਦਾ ਸਿਲੰਡਰ ਵੀ ਲੈ ਕੇ ਆਏ ਸਨ।
ਜੇਕਰ ਇਹ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਕਾਮਯਾਬ ਹੋ ਜਾਂਦੇ ਤਾਂ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਥਾਣਾ ਫੇਜ਼-1 ਦੀ ਪੁਲੀਸ ਦਾ ਕਹਿਣਾ ਹੈ ਕਿ ਕੇਸ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਮੁਲਜ਼ਮਾਂ ਬਾਰੇ ਸੁਰਾਗ ਮਿਲ ਗਏ ਹਨ। ਪੁਲਸ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।
ਇਹ ਘਟਨਾ ਰਾਤ 2.30 ਵਜੇ ਦੀ ਹੈ। ਮੁਲਜ਼ਮ ਪੂਰੀ ਯੋਜਨਾਬੰਦੀ ਨਾਲ ਮੁਥੂਟ ਫਾਈਨਾਂਸ ਤੱਕ ਪਹੁੰਚ ਗਏ। ਮੁਥੂਟ ਫਾਈਨਾਂਸ ਦੇ ਨਾਲ ਲੱਗਦੇ ਸ਼ੋਅਰੂਮ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਅਜਿਹੇ ‘ਚ ਮੁਲਜ਼ਮ ਪਹਿਲਾਂ ਕੰਧ ਟੱਪ ਕੇ ਖਾਲੀ ਸ਼ੋਅਰੂਮ ‘ਚ ਚਲੇ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਮੁਥੂਟ ਫਾਈਨਾਂਸ ਦੀ ਕੰਧ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਉਹ ਉਥੇ ਵਾਰਦਾਤ ਨੂੰ ਅੰਜਾਮ ਦੇਣ ‘ਚ ਰੁੱਝੇ ਹੋਏ ਸਨ।
ਇਸ ਦੌਰਾਨ ਸ਼ਾਖਾ ਦਾ ਹੂਟਰ ਵੱਜਿਆ। ਨਾਲ ਹੀ ਪੂਰਾ ਇਲਾਕਾ ਅਲਰਟ ਹੋ ਗਿਆ। ਦੂਜੇ ਪਾਸੇ ਇਹ ਸੂਚਨਾ ਬਰਾਂਚ ਦੇ ਅਧਿਕਾਰੀਆਂ ਤੱਕ ਪਹੁੰਚ ਗਈ। ਇਸ ਤੋਂ ਬਾਅਦ ਉਨ੍ਹਾਂ ਤੁਰੰਤ ਫੇਜ਼-1 ਵਿੱਚ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ 10 ਮਿੰਟਾਂ ਵਿੱਚ ਪਹੁੰਚ ਗਈ। ਪਰ ਉਦੋਂ ਤੱਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਹਾਲਾਂਕਿ ਮੁਲਜ਼ਮ ਕੋਈ ਵਾਰਦਾਤ ਨਹੀਂ ਕਰ ਸਕੇ।

Leave a Reply

Your email address will not be published. Required fields are marked *