ਨੈਸ਼ਨਲ ਹਾਈਵੇ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਵਿਚਕਾਰ ਟੱਕਰ

ਚੰਡੀਗੜ੍ਹ ਪੰਜਾਬ

ਨੈਸ਼ਨਲ ਹਾਈਵੇ ‘ਤੇ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਵਿਚਕਾਰ ਟੱਕਰ


ਲੁਧਿਆਣਾ, 8 ਸਤੰਬਰ,ਬੋਲੇ ਪੰਜਾਬ ਬਿਊਰੋ :


ਲੁਧਿਆਣਾ ‘ਚ ਨੈਸ਼ਨਲ ਹਾਈਵੇ ‘ਤੇ ਇਕ ਭਿਆਨਕ ਹਾਦਸੇ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸਾ ਦਿੱਲੀ ਰੋਡ ਸ਼ੇਰਪੁਰ ਚੌਕ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਜਦੋਂ ਪੰਜਾਬ ਰੋਡਵੇਜ਼ ਦੀ ਬੱਸ ਸਵਾਰੀਆਂ ਨੂੰ ਉਤਾਰਨ ਲਈ ਸ਼ੇਰਪੁਰ ਚੌਕ ‘ਤੇ ਖੜ੍ਹੀ ਸੀ ਤਾਂ ਜਲੰਧਰ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਬੱਸ ਨਾਲ ਟਕਰਾ ਕੇ ਪਲਟ ਗਈ ਅਤੇ ਬੱਸ ਪਟੜੀ ਤੋਂ ਉਤਰ ਗਈ।ਇਸ ਦੌਰਾਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਸ ਦੌਰਾਨ ਬੱਸ ਚਾਲਕ ਵਾਲ-ਵਾਲ ਬਚ ਗਿਆ। ਬੱਸ ਚਾਲਕ ਪਰਮੀਤ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਬਟਾਲਾ ਵੱਲ ਜਾ ਰਿਹਾ ਸੀ। ਸ਼ੇਰ ਚੌਕ ‘ਤੇ ਬੱਸ ਤੋਂ ਸਵਾਰੀਆਂ ਉਤਾਰ ਕੇ ਉਹ ਚੱਲਣ ਹੀ ਲੱਗੇ ਸਨ ਕਿ ਤੇਜ਼ ਰਫਤਾਰ ਕਾਰ ਨੇ ਬ੍ਰੇਕ ਨਹੀਂ ਲਗਾਈ ਅਤੇ ਉਨ੍ਹਾਂ ਦੀ ਬੱਸ ਨਾਲ ਟਕਰਾ ਗਈ। ਇਸ ਦੌਰਾਨ ਕਾਰ ਪਲਟ ਗਈ। ਹਾਦਸਾ 3 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *